ਸ਼ਾਹਜਹਾਂ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6E1428 ਦੀ ਛਾਣਬੀਣ ਦੌਰਾਨ, ਕਸਟਮਜ਼ ਅਧਿਕਾਰੀਆਂ ਨੇ ਇੰਡੀਗੋ ਦੇ ਸਟਾਫ ਦੀ ਮਦਦ ਨਾਲ ਇੱਕ ਪੈਕੇਟ ਬਰਾਮਦ ਕੀਤਾ। ਜਿਸ ਵਿੱਚ 6 ਸੋਨੇ ਦੇ ਬਿਸਕੁਟ ਬਰਾਮਦ ਕੀਤੇ। ਇਹ ਸਲੇਟੀ ਚਿਪਕਣ ਵਾਲੀ ਟੇਪ ਵਿੱਚ ਲਪੇਟੀਆਂ ਹੋਈਆਂ ਸਨ ਅਤੇ ਇੱਕ ਇਲੈਕਟ੍ਰਾਨਿਕ ਟਰੈਕਰ ਡਿਵਾਈਸ ਵੀ ਅੰਸ਼ਿਕ ਤੌਰ ‘ਤੇ ਲਪੇਟਿਆ ਹੋਇਆ ਸੀ।

    ਇਹ ਉਕਤ ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਕੀਤੀ ਗਈ ਸੀ ਅਤੇ ਉਕਤ ਪੈਕਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਪਾਇਆ ਗਿਆ। ਉਕਤ ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਸੀ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।