ਫਗਵਾੜਾ (ਨਰੇਸ਼ ਪਾਸੀਂ) : ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਰਾਜਪਾਲ ਸਿੰਘ ਸੰਧੂ ਜੀ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ਼੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਦਰ ਇੰਸ ਰਮਨਦੀਪ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਆਈ ਦਲਵਿੰਦਰਬੀਰ ਸਿੰਘ ਇੰਚਾਰਜ ਚੌਂਕੀ ਪਾਂਸ਼ਟਾ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਾ ਗਸ਼ਤ ਦੇ ਸਬੰਧ ਵਿੱਚ ਰਾਵਲਪਿੰਡੀ ਤੋ ਫਗਵਾੜਾ ਵੱਲ ਨੂੰ ਜਾ ਰਹੇ ਸੀ ਜਦੋਂ ਭੁੱਲਾਰਾਈ ਗੇਟ ਕੋਲ ਪੁੱਜੇ ਤਾਂ ਇੱਕ ਮੋਨਾ ਵਿਅਕਤੀ ਸਕੂਟਰ ਪਰ ਸਵਾਰ ਹੋ ਕੇ ਪਿੰਡ ਭੁੱਲਾਰਾਈ ਵਲੋਂ ਆਉਦਾ ਦਿਖਾਈ ਦਿੱਤਾ ਜੋ ਅਚਾਨਕ ਸਾਹਮਣੇ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਸਕੂਟਰ ਪਿੱਛੇ ਨੂੰ ਮੋੜਨ ਲੱਗਾ ਜਿਸਤੇ ਏ.ਐਸ.ਆਈ ਦਲਵਿੰਦਰਬੀਰ ਸਿੰਘ ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬਲਰਾਜ ਪੁੱਤਰ ਹਰੀ ਰਾਮ ਵਾਸੀ ਪਿੰਡ ਭੁੱਲਾਰਾਈ ਥਾਣਾ ਸਦਰ ਫਗਵਾੜਾ ਦੱਸਿਆ ਤੇ ਸਕੂਟਰ ਨੰਬਰੀ PB-36-D-0266 ਰੰਗ ਗਰੇ ਮਾਰਕਾ ਬਜਾਜ ਚੇਤਕ ਮਾਲੂਮ ਹੋਇਆ ਜੋ ਬਲਰਾਜ ਉਕਤ ਪਾਸ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਥਾਣਾ ਸਦਰ ਫਗਵਾੜਾ ਇਤਲਾਹ ਦਿੱਤੀ ਜੋ ਐਸ.ਆਈ ਗੁਰਵਿੰਦਰਪਾਲ ਸਿੰਘ 577/ਕਪੂ. ਸਮੇਤ ਏ.ਐਸ.ਆਈ ਬੂਟਾ ਰਾਮ 1441/ਕਪੂ. ਏ.ਐਸ.ਆਈ. ਬਿੰਦਰ ਕੁਮਾਰ 742/ਕਪੂ. ਅਤੇ ਸਿਪਾਹੀ ਜਸਕਰਨ ਸਿੰਘ 201 ਦੇ ਮੌਕਾ ਪਰ ਪੁੱਜਾ ਜਿੱਥੇ ਏ.ਐਸ.ਆਈ ਦਲਵਿੰਦਰਬੀਰ ਸਿੰਘ ਚੌਂਕੀ ਇੰਚਾਰਜ ਪਾਂਸ਼ਟਾ ਸਮੇਤ ਪੁਲਿਸ ਪਾਰਟੀ ਦੇ ਮਲਾਕੀ ਹੋਏ ਅਤੇ ਕਾਬੂ’ ਸ਼ੁਦਾ ਵਿਅਕਤੀ ਤੇ ਸਕੂਟਰ ਨੰਬਰੀ PB-36-D-0266 ਦੀ ਤਲਾਸ਼ੀ ਲਈ ਗਈ ਜੋ ਬਲਰਾਜ ਉਕਤ ਦੇ ਬ੍ਰਾਮਦਾ ਸਕੂਟਰ ਨੰਬਰੀ PB-36-D-0266 ਦੀ ਡਿੱਗੀ ਖੋਲ੍ਹ ਕੇ ਚੈੱਕ ਕੀਤੀ ਤਾਂ ਡਿੱਗੀ ਵਿੱਚ ਕਾਲੇ ਰੰਗ ਦੇ ਤਿੰਨ ਮੋਮੀ ਲਿਫਾਫੇ ਵਜ਼ਨਦਾਰ ਜੋ ਪਹਿਲੇ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿਚੋਂ ਲਾਲ ਰੰਗ ਦੇ 740 ਨਸ਼ੀਲੇ ਕੈਪਸੂਲ ਬਿਨਾਂ ਪੱਤੇ ਦੇ ਬ੍ਰਾਮਦ ਹੋਏ, ਫਿਰ ਦੂਜੇ ਕਾਲੇ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਪੱਤੇ ਤੋਂ ਬਿਨਾਂ ਚਿੱਟੇ ਰੰਗ ਦੀਆਂ 175 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਤੇ ਤੀਸਰਾ ਕਾਲੇ ਰੰਗ ਦਾ ਮੋਮੀ ਲਿਫਾਫਾ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਫਿੱਕੇ ਮੰਤਰੀ ਰੰਗ ਦੀਆਂ 190 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜੋ ਬਲਰਾਜ ਪੁੱਤਰ ਹਰੀ ਰਾਮ ਵਾਸੀ ਪਿੰਡ ਭੁੱਲਾ ਰਾਏ ਥਾਣਾ ਸਦਰ ਫਗਵਾੜਾ ਜਿਲ੍ਹਾ ਕਪੂਰਥਲਾ ਇਹ ਸਾਰੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਆਪਣੇ ਕਬਜ਼ਾ ਵਿੱਚ ਰੱਖਣ ਸਬੰਧੀ ਕੋਈ ਪਰਮਿਟ ਜਾਂ ਲਾਈਸੈਂਸ ਵੀ ਪੇਸ਼ ਨਹੀਂ ਕਰ ਸਕਿਆ ।

    ਦੋਸ਼ੀ ਦਾ ਨਾਮ ਪਤਾ :- ਬਲਰਾਜ ਪੁੱਤਰ ਹਰੀ ਰਾਮ ਵਾਸੀ ਪਿੰਡ ਭੁੱਲਾਰਾਈ ਥਾਣਾ ਸਦਰ ਫਗਵਾੜਾ

    ਬ੍ਰਾਮਦਗੀ :- 740 ਨਸ਼ੀਲੇ ਕੈਪਸੂਲ ਰੰਗ ਲਾਲ, 175 ਨਸ਼ੀਲੀਆਂ ਗੋਲੀਆ ਰੰਗ ਚਿੱਟਾ, 175 ਨਸ਼ੀਲੀਆਂ ਗੋਲੀਆ ਰੰਗ ਸੰਤਰੀ