ਫਗਵਾੜਾ (ਨਰੇਸ਼ ਪਾਸੀਂ) ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਪਾਲ ਸਿੰਘ ਸੰਧੂ ਜੀ ਵਲੋ ਨਸ਼ਾ ਵੇਚਣ ਵਾਲਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾਂ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਇਸ ਰਮਨਦੀਪ ਕੁਮਾਰ ਦੀਆ ਹਦਾਇਤਾ ਅਨੁਸਾਰ ਏ.ਐਸ.ਆਈ ਜਸਵਿੰਦਰਪਾਲ ਨੰਬਰ 1048/ਕਪੂ, ਸਮੇਤ ਏ ਐਸ ਆਈ ਬੂਟਾ ਰਾਮ 1441, ਸਿਪਾਹੀ ਜਸਕਰਨ ਸਿੰਘ 201 ਅਤੇ ਲੇਡੀ ਸਿਪਾਹੀ ਰਮਨਦੀਪ ਕੌਰ 543 ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਸਮੇਤ ਲੈਪਟਾਪ ਪ੍ਰਿੰਟਰ ਤੇ ਹੋਰ ਅਸੈਸਰੀ ਬ੍ਰਾਏ ਗਸ਼ਤ ਅਤੇ ਨਾਕਾਬੰਦੀ ਦੇ ਸਬੰਧ ਵਿੱਚ ਨੇੜੇ ਬੀ.ਐਸ.ਢਾਬਾ ਜੀ.ਟੀ.ਰੋਡ ਫਗਵਾੜਾ ਸਿਟੀ ਹਾਰਟ ਨਗਰ ਰੋਡ ਕੱਟ ਮੌਜੂਦ ਸੀ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਦੌਰਾਨੇ ਚੈਕਿੰਗ ਦੋ ਮੋਨੇ ਵਿਅਕਤੀ ਮੋਟਰ ਸਾਈਕਲ ਪਰ ਜੋ ਸਿਟੀ ਹਾਰਟ ਨਗਰ ਵਲੋਂ ਆ ਰਹੇ ਸੀ ਜੋ ਸਾਹਮਣੇ ਪੁਲੀਸ ਪਾਰਟੀ ਨੂੰ ਦੇਖ ਕੇ ਜਿਹਨਾਂ ਨੇ ਆਪਣੀ-ਆਪਣੀ ਜੇਬ ਵਿੱਚੋਂ ਪਾਰਦਰਸ਼ੀ ਮੋਮੀ ਲਿਫਾਫੇ ਸੜਕ ਕਿਨਾਰੇ ਸੁੱਟ ਕੇ ਪਿੱਛੇ ਨੂੰ ਮੁੜਨ ਲੱਗੇ ਜਿਸ ਤੇ ਸ਼ੱਕ ਦੀ ਬਿਨਾਹ ਤੇ ਮਨ ਏ.ਐਸ ਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਜਿਹਨਾਂ ਦੇ ਨਾਮ ਪਤੇ ਪੁੱਛੇ ਤਾਂ ਮੋਟਰ ਸਾਈਕਲ ਚਾਲਕ ਵਿਅਕਤੀ ਨੇ ਆਪਣਾ ਨਾਮ ਸਲਿੰਦਰ ਕੁਮਾਰ ਪੁੱਤਰ ਗੋਵਰਧਨ ਲਾਲ ਵਾਸੀ ਧਾਲੀਵਾਲ ਕਾਦੀਆਂ ਥਾਣਾ ਡਵੀਜ਼ਨ ਨੰਬਰ 5 ਜਲੰਧਰ ਦੱਸਿਆ ਦੂਸਰੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਜੀਵ ਕੁਮਾਰ ਉਰਫ ਹੈਪੀ ਪੁੱਤਰ ਧਰਮ ਪਾਲ ਵਾਸੀ ਗਲੀ ਨੰਬਰ 2 ਸਿਟੀ ਹਾਰਟ ਨਗਰ ਥਾਣਾ ਸਦਰ ਫਗਵਾੜਾ। ਜਿਸਤੇ ਮਨ ਏ.ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਪਹਿਲਾਂ ਸਲਿੰਦਰ ਕੁਮਾਰ ਉਕਤ ਦੁਆਰਾ ਸੁੱਟੇ ਗਏ ਮੋਮੀ ਲਿਫਾਫੇ ਪਾਰਦਰਸ਼ੀ ਨੂੰ ਚੁੱਕ ਕੇ ਚੈੱਕ ਕੀਤਾ ਜਿਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸਨੂੰ ਕੰਪਿਊਟਰ ਕੰਡੇ ਪਰ ਤੋਲਿਆ ਗਿਆ ਜੋ 16 ਗ੍ਰਾਮ ਤੇ ਫਿਰ ਜਿਸਤੇ ਮਨ ਏ.ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਸੰਜੀਵ ਕੁਮਾਰ ਉਕਤ ਦੁਆਰਾ ਸੁੱਟੇ ਗਏ ਮੋਮੀ ਲਿਫਾਫੇ ਪਾਰਦਰਸ਼ੀ ਨੂੰ ਚੁੱਕ ਕੇ ਚੈੱਕ ਕੀਤਾ ਜਿਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸਨੂੰ ਕੰਪਿਊਟਰ ਕੰਡੋ ਪਰ ਤੋਲਿਆ ਗਿਆ। ਉਕਤ ਵਿਅਕਤੀਆਂ ਵਲੋਂ ਆਪਣੇ ਕਬਜਾ ਵਿੱਚ ਹੈਰੋਇਨ ਰੱਖਣ ਸਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕੀਤਾ ਗਿਆ ਅਤੇ ਸਲਿੰਦਰ ਕੁਮਾਰ ਉਕਤ ਨੇ ਆਪਣੇ ਕਬਜ਼ਾ ਵਿੱਚ 16 ਗ੍ਰਾਮ ਹੈਰੋਇਨ ਤੇ ਸੰਜੀਵ ਕੁਮਾਰ ਉਕਤ ਨੇ ਆਪਣੇ ਕਬਜ਼ਾ ਵਿੱਚ 14 ਗ੍ਰਾਮ ਹੈਰੋਇਨ ਰੱਖਕੇ ਇਰਤਕਾਬ ਜੁਰਮ 21-61-85 ਐਨ ਡੀ ਪੀ ਐਸ ਐਕਟ ਦਾ ਕੀਤਾ ਹੈ।

    ਦੋਸ਼ੀਆ ਦਾ ਨਾਮ ਪਤਾ :-
    1. ਸਲਿੰਦਰ ਕੁਮਾਰ ਪੁੱਤਰ ਗੋਵਰਧਨ ਲਾਲ ਵਾਸੀ ਧਾਲੀਵਾਲ ਕਾਦੀਆਂ ਥਾਣਾ ਡਵੀਜ਼ਨ ਨੰਬਰ 5 ਜਲੰਧਰ
    2. ਸੰਜੀਵ ਕੁਮਾਰ ਉਰਫ ਹੈਪੀ ਪੁੱਤਰ ਧਰਮ ਪਾਲ ਵਾਸੀ ਗਲੀ ਨੰਬਰ 2 ਸਿਟੀ ਹਾਰਟ ਨਗਰ ਥਾਣਾ ਸਦਰ ਫਗਵਾੜਾ

    ਬ੍ਰਾਮਦਗੀ :-
    30 ਗ੍ਰਾਮ ਹੈਰੋਇਨ