ਪੀਐੱਮ ਮੋਦੀ ਗਲੋਬਲ ਲੀਡਰਸ ਦੀ ਲੇਟੈਸਟ ਅਪਰੂਵਲ ਰੇਟਿੰਗ ਲਿਸਟ ‘ਚ ਟੌਪ ‘ਤੇ ਬਣੇ ਹੋਏ ਹਨ। ਇਸ ਵਾਰ ਉਨ੍ਹਾਂ ਨੂੰ 76 ਫੀਸਦੀ ਅਪਰੂਵਲ ਰੇਟਿੰਗ ਮਿਲੀ ਹੈ। ਮੋਦੀ ਦੇ ਬਾਅਦ ਲਿਸਟ ਵਿਚ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਏਲੇਨ ਬਰਸੇਟ 64 ਫੀਸਦੀ ਅਪਰੂਵਲ ਰੇਟਿੰਗ ਨਾਲ ਦੂਜੇ ਤੇ ਮੈਕਸੀਕੋ ਦੇ ਰਾਸ਼ਟਰਪਤੀ ਐਂਡ੍ਰੇਸ ਮੈਨੂਅਲ ਲੋਪੇਜ ਓਬ੍ਰੇਡੋਰ ਤੀਜੇ ਸਥਾਨ ‘ਤੇ ਹੈ। ਡਿਸੀਜਨ ਇੰਟੈਲੀਜੈਂਸ ਕੰਪਨੀ ਮਾਰਨਿੰਗ ਕੰਸਲਟ ਨੇ ਇਹ ਲਿਸਟ ਜਾਰੀ ਕੀਤੀ ਹੈ।

    ਆਸਟ੍ਰੇਲੀਆ ਦੇ ਪ੍ਰਧਾਨ ਐਂਥੋਨੀ ਅਲਬਾਨੀਜ 48 ਫੀਸਦੀ ਦੀ ਅਪਰੂਵਲ ਰੇਟਿੰਗ ਦੇ ਨਾਲ 5ਵੇਂ ਸਥਾਨ ‘ਤੇ ਅਤੇ ਇਟਲੀ ਦੀ ਪੀਐੱਮ ਜੀ ਮੇਲੋਨੀ 42 ਫੀਸਦੀ ਨਾਲ ਛੇਵੇਂ ਸਥਾਨ ‘ਤੇ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 40 ਫੀਸਦੀ ਅਪਰੂਵਲ ਰੇਟਿੰਗ ਦੇ ਨਾਲ 7ਵੇਂ ਸਥਾਨ ‘ਤੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 27 ਫੀਸਦੀ ਰੇਟਿੰਗ ਦੇ ਨਾਲ 15ਵੇਂ ਸਥਾਨ ‘ਤੇ ਆ ਗਏ ਹਨ।

    ਇਸ ਤੋਂ ਪਹਿਲਾਂ ਜੂਨ 2023 ਵਿਚ ਗਲੋਬਲ ਲੀਡਰਸ ਦੀ ਅਪਰੂਵਲ ਰੇਟਿੰਗ ਲਿਸਟ ਜਾਰੀ ਹੋਈ ਸੀ। ਉਸ ਵਿਚ ਵੀ ਪੀਐੱਮ ਮੋਦੀ ਟੌਪ ‘ਤੇ ਸਨ ਪਰ ਪਿਛਲੀ ਲਿਸਟ ਦੀ ਤੁਲਨਾ ਵਿਚ ਉਨ੍ਹਾਂ ਦੀ ਰੇਟਿੰਗ 2 ਫੀਸਦੀ ਘੱਟ ਹੋਈ ਹੈ। ਪਿਛਲੀ ਵਾਰ ਉਨ੍ਹਾਂ ਨੂੰ 78 ਅਪਰੂਵਲ ਰੇਟਿੰਗ ਮਿਲੀ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7ਵੇਂ ਸਥਾਨ ‘ਤੇ ਸਨ ਜਦੋਂ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 12ਵੇਂ ਸਥਾਨ ‘ਤੇ ਸਨ।

    ਡਿਸੀਜਨ ਇੰਟੈਲੀਜੈਂਸ ਕੰਪਨੀ ਮਾਰਨਿੰਗ ਕੰਸਲਟ ਨੇ 14 ਸਤੰਬਰ ਨੂੰ ‘ਗਲੋਬਲ ਲੀਡਰ ਅਪਰੂਵਲ ਰੇਟਿੰਗ ਟ੍ਰੈਕਰ’ ਜਾਰੀ ਕੀਤਾ ਗਿਆ ਹੈ। ਇਹ ਅਪਰੂਵਲ ਰੇਟਿੰਗ 6 ਤੋਂ 12 ਸਤੰਬਰ ਦੇ ਵਿਚ ਇਕੱਠੇ ਕੀਤੇ ਗਏ ਡਾਟਾ ਦੇ ਆਧਾਰ ‘ਤੇ ਦਿੱਤੀ ਗਈ ਹੈ ਜਿਸ ਨਾਲ ਕਈ ਦੇਸ਼ਾਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਗਲੋਬਲ ਲੀਡਰਸ ਬਾਰੇ ਆਪਣੀ ਰਾਏ ਜਾਣੀ ਗਈ। ਇਸ ਲਿਸਟ ਵਿਚ 22 ਦੇਸ਼ਾਂ ਦੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਜ਼ਿਆਦਾਤਰ G20 ਦੇ ਮੈਂਬਰਸ ਹਨ।