ਫਗਵਾੜਾ (ਨਰੇਸ਼ ਪਾਸੀਂ) : ਮਾਣਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਰਾਜਪਾਲ ਸਿੰਘ ਸੰਧੂ 1PS ਜੀ ਵਲੋਂ ਜਾਰੀ ਗਏ ਦਿਸ਼ਾ ਨਿਰਦੇਸ਼ਾਂ ਅਤੇ ਚੋਰੀ ਕਰਨ ਵਾਲਿਆਂ ਦੇ ਖਿਲਾਫ਼ ਵਿੱਡੀ ਗਈ ਮੁਹਿੰਮ ਦੌਰਾਨ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਸਬ ਡਵੀਜ਼ਨ ਫਗਵਾੜਾ ਅਤੇ ਸ੍ਰੀ ਜਸਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਗਵਾੜਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸ ਰਮਨਦੀਪ ਕੁਮਾਰ ਦੀਆ ਹਦਾਇਤਾਂ ਅਨੁਸਾਰ ਮਿਤੀ 21.07.2023 ਨੂੰ ਏ ਐਸ ਆਈ ਜਸਦੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਬਾ ਸਿਲਸਲਾ ਨਾਕਾਬੰਦੀ /ਗਸਤ ਆਪਣਾ ਲੇਪ ਟੋਪ ਤੇ ਪ੍ਰਿਟਰ ਲੈ ਕਿ ਬਾ ਸਵਾਰੀ ਪ੍ਰਾਈਵੇਟ ਗੱਡੀ ਮੇਨ ਚੋਕ ਬਜਾਰ ਮਹੇੜੂ ਮੌਜੂਦ ਸੀ ਕਿ ਉਸ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਕਾਸ਼ਦੀਪ ਪੁੱਤਰ ਚਰਨਜੀਤ ਪਿੰਡ ਜੱਜਾ ਖੁਰਦ ਮੁਹੱਲਾ ਰਵਿਦਾਸ ਨਗਰ ਥਾਣਾ ਫਿਲੌਰ ਜਲੰਧਰ ਚੋਰੀਆ ਕਰਨ ਤੇ ਚੋਰੀ ਦਾ ਸਮਾਨ ਵੈਚਣ ਦੇ ਆਦਿ ਹੈ ਅੱਜ ਇਹ ਮੋਟਰ ਸਾਇਕਲ BAJAJ PULSAR ਨੰਬਰੀ PB- 36-G –0269 ਰੰਗ ਕਾਲਾ ਪਰ ਸਵਾਰ ਹੋ ਆ ਰਿਹਾ ਹੈ ਅਤੇ ਮੋਟਰਸਾਇਕਲ ਵੇਚਣ ਲਈ ਸਕੂਲ ਮਹੈੜੂ ਤੋ ਕੱਚੇ ਰਸਤੇ ਬਜਾਰ ਮਹੈੜੂ ਵੱਲ ਨੂੰ ਆ ਰਿਹਾ ਹੈ। ਇਸੇ ਵਕਤ ਇਸ ਕੱਚੇ ਰਸਤੇ ਤੇ ਜਾ ਕਿ ਇਹਨਾ ਨੂੰ ਕਾਬੂ ਕੀਤਾ ਜਾਵੇ ਤਾ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਆ ਸਕਦੇ ਹੈ ।ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਚੋਰੀ ਸ਼ੁਦਾ ਮੋਟਰ ਸਾਇਕਲ BAJAJ PULSAR ਨੰਬਰੀ PB- 36-G -0269 ਸਮੇਤ ਕਾਬੂ ਕੀਤਾ ।ਅਕਾਸ਼ਦੀਪ ਪੁੱਤਰ ਚਰਨਜੀਤ ਪਿੰਡ ਜੱਜਾ ਖੁਰਦ ਮੁਹੱਲਾ ਰਵਿਦਾਸ ਨਗਰ ਥਾਣਾ ਫਿਲੌਰ ਜਲੰਧਰ ਦੱਸਿਆ ਅਤੇ ਮੋਟਰਸਾਇਕਲ ਦੀ ਮਾਲਕੀ ਬਾਰੇ ਕਿਹਾ ਕਿ ਇਹ ਮੋਟਸਾੲਕਿਲ ਮੈ ਲਾਅ ਗੇਟ ਮਹੇੜੂ ਤੋ ਕੁੱਝ ਦੇਰ ਪਹਿਲਾਂ ਚੋਰੀ ਕੀਤਾ ਸੀ। ਦੋਸ਼ੀ ਉਕਤ ਦੀ ਪੁਲਿਸ ਹਰਾਸਤ ਖਤਮ ਹੋਣ ਤੋ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਿਲ ਕੀਤਾ ਜਾ ਰਿਹਾ ਹੈ।ਦੋਸ਼ੀ ਪਾਸੋ ਹੋਰ ਪੁੱਚਛਗਿੱਛ ਦੌਰਾਨ ਅਹਿਮ ਖੂਲਾਸੇ ਹੋਣ ਦੀ ਸੰਭਾਵਨਾ ਹੈ ।

    ਦੋਸ਼ੀ ਦਾ ਨਾਮ ਪਤਾ :-
    ਅਕਾਸ਼ਦੀਪ ਪੁੱਤਰ ਚਰਨਜੀਤ ਪਿੰਡ ਜੱਜਾ ਖੁਰਦ ਮੁਹੱਲਾ ਰਵਿਦਾਸ ਨਗਰ ਥਾਣਾ ਫਿਲੋਰ ਜਲੰਧਰ ।

    ਬ੍ਰਾਮਦਗੀ :-
    ਮੋਟਰਸਾਇਕਲ ਨੰਬਰੀ ਪਲਸਰ
    ਰੰਗ ਕਾਲਾ ਨੰਬਰੀ PB-36-6 –0269