ਫਰੀਦਕੋਟ, 21 ਸਤੰਬਰ (ਵਿਪਨ ਕੁਮਾਰ ਮਿਤੱਲ) -ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਅੱਜ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋ ਮਿੱਠੇ ਚਾਵਲ ਅਤੇ ਜਲ ਸੇਵਾ ਕੀਤੀ ਗਈ| ਸੁਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੱਤੀ| ਇਸ ਮੌਕੇ ਮਦਨ ਗੋਪਾਲ, ਰਾਕੇਸ਼ ਗਰਗ, ਇਕਬਾਲ ਸਿੰਘ ਨੇ ਕਿਹਾ ਕੇ ਸੁਸਾਇਟੀ ਦੀ ਮੇਲੇ ਦੌਰਾਨ ਬਿਲਕੁਲ ਫ੍ਰੀ ਮੈਡੀਕਲ ਸੇਵਾ ਕਰੇਗੀ। ਇਸ ਮੌਕੇ ਜਗਜੀਤ ਸਿੰਘ, ਪੁਨੀਤ ਕੁਮਾਰ ਨੇ ਸੁਸਾਇਟੀ ਹਮੇਸ਼ਾ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਆ ਰਹੀ ਹੈ ਅਤੇ ਇਸ ਤਰਾਂ ਦੇ ਕਾਰਜ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ।
ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਮਹੰਤ ਬਲਦੇਵ ਦਾਸ, ਕੁਲਵਿੰਦਰ ਸਿੰਘ ਗੋਰਾ, ਹਨੀ ਬਰਾੜ, ਬੰਟੀ ਸੁਰੀਆਵਸ਼ੀ, ਹਨੀ ਧਾਲੀਵਾਲ ਜਗਮੀਤ ਸਿੰਘ ਸੰਧੂ, ਪੰਮਾ ਹੱਸਣ ਭੱਟੀ, ਕਾਕਾ ਵਰਮਾ, ਯੁਵਰਾਜ ਦਾਸ, ਸਚਿਨ ਸੇਠੀ ਮੈਂਬਰ ਹਾਜ਼ਰ ਸਨ।