ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਪੀਏਪੀ ‘ਚ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ। ਪੰਜਾਬ ਪੁਲਿਸ ਵਿਚ ਭਰਤੀ ਹੋਏ 2999 ਪੁਲਿਸ ਜਵਾਨਾਂ ਨੇ ਆਪਣੀ ਟ੍ਰੇਨਿੰਗ ਪੂਰੀ ਕਰਨ ਦੇ ਬਾਅਦ ਮੁੱਖ ਮੰਤਰੀ ਨੂੰ ਸਲਾਮੀ ਦਿੱਤੀ।

    ਇਸ ਮੌਕੇ ਮੁੱਖ ਮੰਤਰੀ ਨਾਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਨਵੇਂ ਪੰਜਾਬ ਪੁਲਿਸ ਦੇ ਮੁਲਾਜ਼ਮ ਅਨ ਆਰਮਡ ਕਾਬੈਟ ਸ਼ੋਅ, ਵੈਪਨ ਹੈਂਡਲਿੰਗ ਸ਼ੋਅ, ਮਲਖਮ, ਘੋੜਿਆਂ ਦਾ ਸ਼ੋਅ ਵੀ ਕਰਨਗੇ।

    CM ਮਾਨ ਇਸ ਮੌਕੇ ਨਵੇਂ 2999 ਪੁਲਿਸ ਜਵਾਨਾਂ ਦੇ ਨਾਲ ਰੂ-ਬ-ਰੂ ਹੋਣਗੇ ਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ। ਪੰਜਾਬ ਪੁਲਿਸ ਦੇ ਜਵਾਨ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕਰਨਗੇ।