ਰੇਲਵੇ ਵੱਲੋਂ ਸਟੇਸ਼ਨਾਂ ‘ਤੇ ਚਲਾਏ ਜਾ ਰਹੇ ਵਿਕਾਸ ਕੰਮਾਂ ਦੇ ਚੱਲਦਿਆਂ ਜਲੰਧਰ ਕੈਂਟ ਸਟੇਸ਼ਨ ਦੀ ਪੂਰੀ ਬਿਲਡਿੰਗ ਨੂੰ ਦੁਬਾਰਾ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ। 30 ਸਤੰਬਰ ਨੂੰ ਕੈਂਟ ਸਟੇਸ਼ਨ ਦੀਆਂ ਰੇਲ ਲਾਈਨਾਂ ਦੇ ਉਪਰ ਪਈ ਸ਼ੈੱਡ ਨੂੰ ਤਿਆਰ ਕਰਨ ਦਾ ਕੰਮ ਕੀਤਾ ਜਾਣਾ ਹੈ ਜਿਸ ਕਾਰਨ 30 ਸਤੰਬਰ ਤੋਂ 4 ਅਕਤੂਬਰ ਤੱਕ 12 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 5 ਗੱਡੀਆਂ ਦੇ ਰੂਟ ਡਾਇਵਰਟ ਕੀਤੇ ਗਏ ਹਨ।
ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਰੱਦ ਹੋਈਆਂ ਟ੍ਰੇਨਾਂ ਹਨ-04598 ਜਲੰਧਰ ਸਿਟੀ ਤੋਂ ਹੁਸ਼ਿਆਰਪੁਰ, 04597 ਹੁਸ਼ਿਆਰਪੁਰ ਤੋਂ ਜਲੰਧਰ ਸਿਟੀ, 14506 ਨੰਗਲ ਡੈਮ ਤੋਂ ਅੰਮ੍ਰਿਤਸਰ 14505 ਅੰਮ੍ਰਿਤਸਰ ਤੋਂ ਨੰਗਲ ਡੈਮ, 04591 ਲੁਧਿਆਣਾ ਤੋਂ ਛੇਹਰਟਾ, 04592 ਛੇਹਰਟਾ ਤੋਂ ਲੁਧਿਆਣਾ, 22429 ਪੁਰਾਣੀ ਦਿੱਲੀ ਤੋਂ ਪਠਾਨਕੋਟ, 22430 ਪਠਾਨਕੋਟ ਤੋਂ ਪੁਰਾਣੀ ਦਿੱਲੀ।
ਜਿਹੜੀਆਂ ਟ੍ਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਉਹ ਹਨ 3 ਅਕਤੂਬਰ ਨੂੰ 04642 ਪਠਾਨਕੋਟ ਤੋਂ ਜਲੰਧਰ ਸਿਟੀ, 3 ਅਕਤੂਬਰ ਨੂੰ 06949 ਜਲੰਧਰ ਸਿਟੀ ਤੋਂਪਠਾਨਕੋਟ, 4 ਅਕਤੂਬਰ : 04654 ਨਿਊ ਜਲਾਈਗੁੜੀ ਤੋਂ ਅੰਮ੍ਰਿਤਸਰ, 6 ਅਕਤੂਬਰ ਨੰ 04653 ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ।