ਜਲੰਧਰ (ਵਿੱਕੀ ਸੂਰੀ) : ਅੱਜ ਤੇਰਾ ਤੇਰਾ ਹੱਟੀ ਅਤੇ ਹਰਿਆਵਲ ਪੰਜਾਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਦਾਨਸ਼ਮੰਦਾਂ ਵਿਖੇ ਇੱਕ ਉਪਰਾਲਾ ਕੀਤਾ ਗਿਆ । ਜਿਸ ਵਿੱਚ ਤੇਰਾ ਤੇਰਾ ਹੱਟੀ ਦੀ ਟੀਮ ਅਤੇ ਹਰਿਆਵਲ ਪੰਜਾਬ ਦੀ ਟੀਮ ਵੱਲੋਂ ਵੱਖ-ਵੱਖ ਪੌਦੇ ਲਗਾਏ ਗਏ । ਜਿਸ ਵਿੱਚ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਦਾ ਕਾਫ਼ੀ ਯੋਗਦਾਨ ਰਿਹਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੀ ਗ੍ਰਾਉੰਡ ਵਿੱਚ 100 ਪੌਦੇ ਲਗਾਏ। ਕਈ ਬੱਚਿਆਂ ਨੇ ਪੌਦਿਆਂ ਦੇ ਨਾਮ ਵੀ ਰੱਖੇ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਇਸ ਸਕੂਲ ਵਿੱਚ ਰਵਾਂਗੇ ਉਦੋਂ ਤੱਕ ਅਸੀਂ ਪੋਦਿਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰਾਂਗੇ।

    ਹਰਿਆਵਲ ਪੰਜਾਬ ਦੀ ਟੀਮ ਵੱਲੋਂ ਪਲਾਸਟਿਕ ਦੇ ਨੁਕਸਾਨ ਬਾਰੇ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਸਾਨੂੰ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਪਲਾਸਟਿਕ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲਗਦੀਆਂ ਹਨ। ਇਸ ਕਰਕੇ ਸਾਨੂੰ ਪਲਾਸਟਿਕ ਦੇ ਭਾਂਡੇ ਬੋਤਲਾਂ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।ਹਰਿਆਵਲ ਪੰਜਾਬ ਵੱਲੋਂ ਗੋਰਿਸ਼ ਪੁਨੀਤ ਅਤੇ ਉਹਨਾਂ ਦੇ ਹੋਰ ਸਾਥੀ ਵੀ ਹਾਜਰ ਸਨ ।

     

    ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਸਕੂਲ ਪ੍ਰਿੰਸੀਪਲ ਰੇਖਾ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਹਰਿਆਵਲ ਪੰਜਾਬ ਵੱਲੋਂ ਸਕੂਲ ਵਿੱਚ ਪਲਾਨਟੇਸ਼ਨ ਹੋਈ ਅਤੇ ਤੇਰਾ ਤੇਰਾ ਹੱਟੀ ਵੱਲੋਂ ਵੱਖ-ਵੱਖ ਤਰਾਂ ਦੇ ਬੂਟੇ ਲਗਾਏ ਗਏ। ਅਸੀਂ ਇਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਿ ਇਹ ਸਾਡੇ ਸਕੂਲ ਆਏ ਤੇ ਇਹਨਾ ਨੇ ਵੱਖ-ਵੱਖ ਪੌਦੇ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ। ਉਹਨਾਂ ਨੇ ਕਿਹਾ ਕਿ ਇਨ੍ਹਾਂ ਪੌਦੇਆਂ ਦੀ ਦੇਖਭਾਲ ਲਈ ਅਧਿਆਪਰ ਸਹਿਬਾਨ ਅਤੇ ਵਿਦਿਆਰਥੀਆਂ ਦੀ ਡਿਊਟੀ ਲਗਾਈ ਜਾਵੇਗੀ।

    ਇਸ ਮੌਕੇ ਤੇਰੇ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ , ਜਸਵਿੰਦਰ ਸਿੰਘ , ਪਰਮਿੰਦਰ, ਅਮਨਦੀਪ, ਜਤਿੰਦਰਪਾਲ, ਮਨਦੀਪ ਕੌਰ , ਯਸ਼ਪ੍ਰੀਤ ਕੌਰ , ਅਮਰਪ੍ਰੀਤ ਸਿੰਘ , ਕਮਲਜੀਤ, ਬਲਵਿੰਦਰ, ਟਵਿੰਕਲ, ਸੁਨੀਤਾ, ਜਸਪ੍ਰੀਤ, ਸ਼ੈਲੀ ਆਦਿ ਹਾਜ਼ਰ ਸਨ।