ਬੀਤੇ ਦਿਨ ਫ਼ਰੀਦਕੋਟ 25 ਸਤੰਬਰ (ਵਿਪਨ ਕੁਮਾਰ ਮਿਤੱਲ):– ਸਿਹਤ ਵਿਭਾਗ ਵਲੋਂ ਆਯੂਸ਼ਮਾਨਭੱਵ ਕੰਪੈਨ ਚਲਾਈ ਗਈ ਹੈ ਜਿਸ ਤਹਿਤ ਆਸ਼ਾ ਵਰਕਰ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਜੋ ਆਯੂਸ਼ਮਾਨ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਆਯੂਸ਼ ਮਿੱਤਰ ਰਾਹੀਂ ਇਹ ਕਾਰਡ ਬਣਾਇਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਦਸਮੇਸ਼ ਡੈਂਟਲ ਹਸਪਤਾਲ, ਫ਼ਰੀਦਕੋਟ, ਬਿਕਰਮ ਜੁਆਇੰਟ ਹਸਪਤਾਲ ਫਰੀਦਕੋਟ, ਬੂੜ ਮੈਮੋਰੀਅਲ ਹਸਪਤਾਲ, ਫ਼ਰੀਦਕੋਟ, ਗਰਗ ਹਸਪਤਾਲ, ਫ਼ਰੀਦਕੋਟ, ਰਾਜਨ ਹਾਰਟ ਸੈਂਟਰ ਕੋਟਕਪੂਰਾ, ਬਰਾੜ ਆਈਜ ਹਸਪਤਾਲ, ਕੋਟਕਪੂਰਾ, ਊਜਾਲਾ ਚੇਰੀਟੇਬਲ ਚਾਈਲਡ ਹਸਪਤਾਲ,ਫ਼ਰੀਦਕੋਟ, ਵਿਕਰਮ ਨਿਊ ਬੇਬੀ ਹਸਪਤਾਲ, ਕੋਟਕਪੂਰਾ, ਸ੍ਰੀ ਬਾਲਾ ਜੀ ਲੱਧਾ ਹਸਪਤਾਲ, ਕੋਟਕਪੂਰਾ, ਕਟਾਰੀਆ ਮੈਡੀਕਲ ਸੈਂਟਰ, ਕੋਟਕਪੂਰਾ, ਸਿੰਗਲਾ ਆਈਜ ਹਸਪਤਾਲ, ਕੋਟਕਪੂਰਾ,ਸੀ.ਐਚ.ਸੀ ਸਾਦਿਕ, ਐਸ.ਡੀ.ਐਚ ਹਸਪਤਾਲ ਕੋਟਕਪੂਰਾ, ਸੀ.ਐਚ.ਸੀ ਬਾਜਾਖਾਨਾ, ਸੀ.ਐਚ.ਸੀ ਜੈਤੋ ਆਦਿ ਰਾਹੀਂ ਵੀ ਇਹ ਕਾਰਡ ਬਣਾਇਆ ਜਾ ਸਕਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਕਾਰਡ ਬਣਾਉਣ ਲਈ ਨਵੀਂ ਕੈਟਾਗਰੀ ਲਾਂਚ ਕੀਤੀ ਗਈ ਹੈ ਜਿਸ ਵਿੱਚ ਪੱਤਰਕਾਰ(ਪੀਲੇ ਅਤੇ ਐਕਰੀਡੇਸ਼ਨ ਕਾਰਡ ਹੋਲਡਰ) ਲੇਬਰ ਡਿਪਾਰਟਮੈਂਟ ਦੇ ਰਜਿਸਟਰਡ ਨਿਰਮਾਣ ਕਾਮੇ, ਕਿਸਾਨ ਜੋ ਕਿ ਜੇ ਫਾਰਮ ਹੋਲਡਰ ਹੋਣ, ਛੋਟੇ ਵਪਾਰੀ ਅਤੇ ਨੀਲੇ ਕਾਰਡ ਹੋਲਡਰ ਜਿਨ੍ਹਾਂ ਦਾ ਲਿਸਟ ਵਿੱਚ ਨਾਮ ਦਰਜ ਨਹੀਂ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਆਭਾ ਆਈਡਜ਼ ਨਾਲ ਸਬੰਧਤ ਕੰਪੇਨ ਚਲਾਈ ਜਾ ਰਹੀ ਹੈ ਜਿਸ ਤਹਿਤ ਮੈਡੀਕਲ ਚੈੱਕਅਪ ਸਬੰਧੀ ਰਿਕਾਰਡ ਆਈਡਜ ਵਿੱਚ ਸਬਿਟ ਹੋ ਜਾਵੇਗਾ ਅਤੇ ਕਿਸੇ ਵੀ ਸਮੇਂ ਚੈਕਅੱਪ ਕਰਵਾਉਣ ਲਈ ਰਿਪੋਰਟਾਂ ਨਾਲ ਸਬੰਧਤ ਦਸਤਾਵੇਜ ਨਾਲ ਲਿਆਉਣ ਦੀ ਜਰੂਰਤ ਨਹੀ ਪਵੇਗੀ। ਆਭਾ ਆਈ.ਡੀ ਰਾਹੀਂ ਕਿਸੇ ਵੀ ਸਮੇਂ ਆਪਣੀਆਂ ਪੁਰਾਣੀਆਂ ਰਿਪੋਰਟਾਂ ਚੈਕ ਕੀਤੀਆਂ ਜਾ ਸਕਦੀਆਂ ਹਨ।