ਖੂਨ ਦਾਨ ਕਰਨਾ ਸਮਾਜ ਦੇ ਵਿੱਚ ਮਹੱਤਵਪੂਰਨ ਦਾਨ ਹੈ – ਰਾਣਾ
ਜਲੰਧਰ (ਵਿੱਕੀ ਸੂਰੀ) : ਲਾਡੋਵਾਲੀ ਯੂਥ ਕਲੱਬ ਵਲੋਂ ਸਾਂਈ ਬਾਬਾ ਲਾਡੀ ਸ਼ਾਹ ਦੇ ਜਨਮ ਦਿਨ ਤੇ ਕੇ.ਸੀ.ਐਲ ਇੰਸਟੀਟਉਟ ਆਫ ਲਾਅ ਲਾਡੋਵਾਲੀ ਰੋਡ ਤੇ ਖੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ ਜਿੱਥੇ ਜਿਲ੍ਹੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਬਲੱਡ ਡੋਨੇਸ਼ਨ ਕਰਕੇ ਬੇਸਹਾਰਾ ਲੋੜਵੰਦ ਪੀੜਤ ਪਰਿਵਾਰਾਂ ਲਈ ਮਹੱਤਵਪੂਰਨ ਕੰਮ ਕਰਕੇ 183 ਦੇ ਕਰੀਬ ਨੌਜਵਾਨਾਂ ਨੇ ਉਤਸ਼ਾਹ ਦਿਖਾਉਂਦੇ ਹੋਏ ਬਾਬਾ ਜੀ ਦੇ ਜਨਮ ਤੇ ਖੁਸ਼ੀਆਂ ਸਾਂਝੀਆ ਕੀਤੀਆਂ।ਨੌਜਵਾਨਾਂ ਨੇ ਜੂਸ,ਦੁੱਧ ਤੇ ਫਲਾਂ ਰਾਂਹੀ ਲੰਗਰ ਲਗਾਇਆ ਜੋ ਸਵੇਰੇ 10 ਵਜੇ ਤੋਂ 5 ਵਜੇ ਤੱਕ ਲਗਾਇਆ ਗਿਆ।ਇਸ ਮੌਕੇ ਅਜੈ ਲਾਡੋਵਾਲੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਬਾਬਾ ਜੀ ਦਾ ਕੇਕ ਕੱਟ ਕੇ ਜਨਮ ਦਿਹਾੜਾ ਮਨਾਇਆ।ਇਸ ਪਵਿੱਤਰ ਕਾਰਜ ਲਈ ਉਚੇਚੇ ਤੌਰ ਤੇ ਸੀਨੀ. ਅਕਾਲੀ ਆਗੂ ਰਣਜੀਤ ਸਿੰਘ ਰਾਣਾ ਨੇ ਹਾਜਰੀ ਲਗਾਉਂਦਿਆ ਕਿਹਾ ਕਿ ਖੂਨ ਦਾਨ ਮਨੱੁਖਤਾ ਲਈ ਸਭ ਤੋਂ ਵੱਡਾ ਤੇ ਪਵਿੱਤਰ ਦਾਨ ਮੰਨਿਆ ਗਿਆ ਹੈ ਜੋ ਆਦਮੀ ਆਪਣਾ ਖੂਨ ਦੂਸਰੇ ਦੀ ਜਾਨ ਬਚਾਉਣ ਲਈ ਦਾਨ ਕਰਦੇ ਹਨ ਉਹ ਆਪਣੇ ਜੀਵਨ ਦਾ ਹਿੱਸਾ ਚੰਗੇ ਕੰਮ ਵੱਲ ਲਗਾ ਕੇ ਸੱਚੀ ਸੇਵਾ ਕਰਦੇ ਹਨ।ਇਸ ਮੌਕੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਚੰਦਨ ਗਰੇਵਾਲ, ਰਜਿੰਦਰ ਬੇਰੀ ਸਾਬਕਾ ਵਿਧਾਇਕ, ਜੱਸੀ ਤੱਲ੍ਹਣ, ਪਿੰਦਰ ਪੰਡੋਰੀ, ਰਵਿੰਦਰ ਕੁਮਾਰ ਐਸ.ਐਚ.ੳ. ਬਾਰਾਦਰੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕਰਕੇ ਹੌਸਲਾ ਅਫਜਾਈ ਕੀਤੀ।ਕਲੱਬ ਦੇ ਮੈਂਬਰਾਂ ਵਿੱਚ ਸ਼ਾਮਲ ਮੁਨੀਸ਼ ਲਾਡੋਵਾਲੀ ਰੋਡ, ਰਾਮ ਮੂਰਤੀ, ਜਸਵਿੰਦਰ ਸਿੰਘ, ਫੁੰਮਣ ਸਿੰਘ, ਕਰਨ ਗਿੱਲ, ਪੰਕਜ ਸ਼ਰਮਾ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਲੱਕੀ ਸੰਘਾ, ਕਰਨ ਰਾਜਪੂਤ, ਚੰਦਨ ਬੰਗੜ, ਗੋਪੀ ਲਾਡੋਵਾਲੀ ਸਮੇਤ ਬਹੁਤ ਸਾਰੇ ਨੌਜਵਾਨਾਂ ਨੇ ਸ਼ਿਰਕਤ ਕੀਤੀ।