ਫਰੀਦਕੋਟ, 2 ਅਕਤੂਬਰ (ਵਿਪਿਨ ਕੁਮਾਰ ਮਿਤੱਲ)- ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਯੰਤੀ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਅਤੇ ਬੀੜ ਸੋਸਾਇਟੀ ਨੇ ਸਾਂਝੇ ਤੌਰ ਤੇ ਮੈਡੀਕਲ ਕੈਂਪਸ ਫਰੀਦਕੋਟ ਵਿਖੇ ਜਾਮੁਣ, ਅੰਬ ਅਤੇ ਨਿੰਮ ਦੇ ਪੌਦੇ ਲਗਾਏ| ਇਹ ਪ੍ਰੋਗਰਾਮ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਮਦਨ ਗੋਪਾਲ ਦਿਸ਼ਾ ਨਿਰਦੇਸ਼ਾਂ ਹੇਠ ਕੀਤਾ ਗਿਆ | ਇਸ ਮੌਕੇ ਡਾਕਟਰ ਈਸ਼ਵਰ ਤਾਇਲ ਫ਼ੋਰਨੈਸਿਕ ਡਿਪਾਰਟਮੈਂਟ, ਡਾਕਟਰ ਸਮੀਰ ਕੁਮਾਰ ਸਕਿਨ ਦੇ ਮਾਹਰ, ਡਾਕਟਰ ਸ਼ਸ਼ੀਕਾਂਤ ਬੱਚਿਆਂ ਦੇ ਮਾਹਰ, ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੈਂਬਰ ਅਤੇ ਅਹੁਦੇਦਾਰ ਅਤੇ ਬੀੜ ਸੋਸਾਇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ਤੇ ਪੌਦੇ ਲਗਾਏ| ਇਸ ਮੌਕੇ ਰਾਕੇਸ਼ ਗਰਗ, ਇਕਬਾਲ ਸਿੰਘ, ਕੁਲਵਿੰਦਰ ਗੋਰਾ ਮਚਾਕੀ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਹਰੇਕ ਸਾਲ ਘੱਟੋ ਘੱਟ ਘੱਟ ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ| ਇਸ ਮੌਕੇ ਪ੍ਰਧਾਨ ਰਜਿੰਦਰ ਦਾਸ ਰਿੰਕੂ, ਮੋਹਣ ਲਾਲ, ਇਕਬਾਲ ਸਿੰਘ, ਰਾਜੂ ਗਿੱਲ, ਪੁਨੀਤ ਕੁਮਾਰ, ਬੰਟੀ ਸੂਰਿਆਵਾਂਸੀ, ਸਚਿਨ ਸੇਠੀ, ਜਗਵਿੰਦਰ, ਰਾਜੂ ਮਨਚੰਦਾ, ਹਨੀ ਬਰਾੜ, ਰਾਜਵਿੰਦਰ ਸਿੰਘ ਹਾਜ਼ਰ ਸਨ|