ਜਲੰਧਰ (ਵਿੱਕੀ ਸੂਰੀ) : ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ SKM ਦੀ ਕਾਲ ਨੂੰ ਲਾਗੂ ਕਰਦਿਆਂ ਲਖੀਮ ਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਬਾਉਣ ਵਾਸਤੇ ਪੰਜਾਬ ਭਰ ਵਿੱਚ ਮੋਦੀ ਸਰਕਾਰ,ਅਜੇ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਅਤੇ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ।ਇਸ ਮੋਕੇ ਤੇ ਜਲੰਧਰ ਜਿਲੇ ਵਿਖੇ ਸ਼ਾਹਕੋਟ ,ਲੌਹੀਆਂ ਅਤੇ ਮੱਲੀਆਂ ਵਿਖੇ ਪੁਤਲੇ ਫੂਕਦੇ ਹੋਏ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਵਿਰੋਧੀ ਸਰਕਾਰ ਹੈ ਕਿਉਂ ਕਿ ਲਖੀਮ ਪੁਰ ਖੀਰੀ ਵਿਖੇ ਭਾਜਪਾ ਦੇ ਚਹੇਤਿਆਂ ਵੱਲੋ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਵੀਰ ਨੂੰ ਗੱਡੀ ਥੱਲੇ ਦਰੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਵਾਪਰੇ ਦੁਖਾਂਤ ਨੂੰ ਦੋ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਅਜੇ ਮਿਸ਼ਰਾ ਹੁਣ ਤੱਕ ਕੇਬਨਟ ਦਾ ਹਿੱਸਾ ਹੈ ਅਤੇ ਉਸਦਾ ਬੇਟਾ ਪੇਰੋਲ ਤੇ ਮੋਜਾਂ ਕਰ ਰਿਹਾ ਹੈ ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਾਜਪਾ ਨੇ ਆਉਣ ਵਾਲੇ ਸਮੇ ਵਿੱਚ ਸੱਤਾ ਵਿੱਚ ਆਉਣਾ ਹੈ ਤਾਂ ਉਸ ਨੂੰ ਲੋਕ ਵਿਰੋਧੀ ਨੀਤੀਆਂ ਤਿਆਗਣੀਆਂ ਪੈਣਗੀਆਂ ਅਤੇ ਉਸ ਨੂੰ ਚਾਹੀਦਾ ਹੈ ਕਿ ਉਹ ਅਜੇ ਮਿਸ਼ਰਾ ਨੂੰ ਕੇਬਨਟ ਤੋਂ ਬਰਖਾਸਤ ਕਰੇ ਅਤੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਸੁੱਟੇ।ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਵੇ, ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲ੍ਹ ਵਿੱਚ ਡੱਕੇ ਅਤੇ ਉਹਨਾਂ ਦੀਆਂ ਜਾਇਦਾਦ ਦੀਆਂ ਕੁਰਕੀਆਂ ਕਰਾਵੇ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੋਜੁਆਨਾਂ ਦਾ ਇਲਾਜ ਕਰਵਾਏ ,ਹੜ੍ਹ ਪੀੜਤਾਂ ਵਾਸਤੇ 50 ਹਜ਼ਾਰ ਕਰੋੜ ਦਾ ਰਾਹਤ ਪੇਕੇਜ ਜਾਰੀ ਕਰੇ , ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ,ਸਰਕਾਰ ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਬੇਤਰਤੀਬੇ ਐਕਸਪ੍ਰੈਸ ਵੇ ਨੂੰ ਰੱਦ ਕਰੇ ਜਾ ਇਸ ਵਿੱਚ ਸੋਧ ਕਰਕੇ ਇਸ ਦੀਆਂ ਤਰੁੱਟੀਆਂ ਦੂਰ ਕਰੇ,ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਰਾਮੇ ,ਨਿਰਮਲ ਸਿੰਘ ਢੰਡੋਵਾਲ ,ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਸਤਨਾਮ ਸਿੰਘ ਰਾਈਵਾਲ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਧੰਨਾ ਸਿੰਘ ਸਰਪੰਚ ਸਾਦਿਕਪੁਰ,ਬਲਦੇਵ ਸਿੰਘ ਕੁਹਾੜ,ਕੁਲਵੰਤ ਸਿੰਘ ਕੁਹਾੜ,ਬਲਜਿੰਦਰ ਸਿੰਘ ,ਸੁਖਦੇਵ ਸਿੰਘ ਰਾਜੇਵਾਲ,ਦਲਬੀਰ ਮੂੰਡੀ ਸ਼ੇਰੀਆ ,ਸਤਨਾਮ ਸਿੰਘ ਜਲਾਲਪੁਰ ਕਲਾ ,ਮੱਖਣ ਸਿੰਘ ਨੱਲ,ਸੋਢੀ ਸਿੰਘ ਜਲਾਲਪੁਰ ਖ਼ੁਰਦ, ਕਿਸ਼ਨ ਦੇਵ ਮਿਆਣੀ,ਜਗਿੰਦਰ ਸਿੰਘ ਧੱਕਾ ਬਸਤੀ,ਜਗਤਾਰ ਸਿੰਘ ਕੰਗ ਖ਼ੁਰਦ,ਜਗੀਰ ਸਿੰਘ ਕੋਠਾ,ਹਰਭਜਨ ਸਿੰਘ ਗੱਟੀ ਰਾਏਪੁਰ ਤੋਂ ਇਲਾਵਾ ਸਾਰੇ ਹੀ ਪੁਆਇੰਟਾਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।