ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਦੀ ਬਲਵਿੰਦਰ ਸਿੰਘ ਦੀ 1 ਕਨਾਲ 22 ਮਰਲੇ ਭਾਵ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਨਸ਼ਾ ਤਸਕਰ ਬਲਵਿੰਦਰ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦਾ ਸੀ। ਬਲਵਿੰਦਰ ਸਿੰਘ ‘ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।

    ਫਾਜ਼ਿਲਕਾ ਦੇ ਡੀਐਸਪੀ ਨਾਰਕੋਟਿਕਸ ਅਤੁਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ 15 ਕੇਸ ਦਰਜ ਹਨ। ਉਸ ਨੇ ਆਪਣੀ ਪਤਨੀ ਦੇ ਨਾਂ ‘ਤੇ ਮਕਾਨ ਬਣਵਾ ਲਿਆ ਸੀ। ਪੁਲਿਸ ਨੇ ਜਾਇਦਾਦ ‘ਤੇ ਨੋਟਿਸ ਚਿਪਕਾਇਆ ਹੈ। ਮੁਲਜ਼ਮ ਨੂੰ ਜਾਇਦਾਦ ਦੇ ਦਸਤਾਵੇਜ਼ ਦਿਖਾਉਣ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਦੋਸ਼ੀ ਕਿਸੇ ਤਰ੍ਹਾਂ ਵੀ ਜਾਇਦਾਦ ਬਣਾਉਣ ਦਾ ਸਬੂਤ ਪੇਸ਼ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਜਾਇਦਾਦ ਜ਼ਬਤ ਕਰ ਲਈ ਜਾਵੇਗੀ।