ਫਿਰੋਜਪੁਰ ( ਜਤਿੰਦਰ ਪਿੰਕਲ ) ਪੰਜਾਬ ਸਰਕਾਰ ਦੀਆਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਖਤ ਹਦਾਇਤਾਂ ਤੇ ਵਿਜੀਲੈਸ ਬਿਉਰੋ ਪੰਜਾਬ ਦੇ ਮੁੱਖੀ ਸ਼੍ਰੀ ਵਰਿੰਦਰ ਕੁਮਾਰ ਅਤੇ ਐਸਐਸਪੀ ਵਿਜੀਲੈਸ ਬਿਉਰੋ ਫਿਰੋਜਪੁਰ ਸ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਐਕਸ਼ਨ ਲੈਦੇ ਹੋਏ ਡੀਐਸਪੀ ਰਾਜ ਕੁਮਾਰ ਸਾਮਾ ਅਤੇ ਇੰਸਪੈਕਟਰ ਮੋਹਿਤ ਧਵਨ ਦੀ ਟੀਮ ਨੇ ਮੁਦਈ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਹਕੀਮਾਂ,ਜਿਲਾ ਮੋਗਾ ਦੀ ਸ਼ਿਕਾਇਤ ਤੇ ਧਰਮਕੋਟ ਦੇ ਐਸਐਚਓ/ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੂੰ ਥਾਣੇ ਵਿੱਚ ਹੀ 10,000 ਰੁ ਰਿਸ਼ਵਤ ਲੈਂਦੇ ਨੂੰ ਸਰਕਾਰੀ ਗਵਾਹਾਂ SDO ਸੁਧੀਰ ਕੁਮਾਰ ਵਾਟਰ ਸਪਲਾਈ ਫਿਰੋਜਪੁਰ ਅਤੇ SDO ਗੁਰਪ੍ਰੀਤ ਸੋਢੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਮੁਦਈ ਨੇ ਦੱਸਿਆ ਕਿ ਉਸਦਾ ਘੋੜਾ/ਟਰਾਲਾ ਚੋਰੀ ਹੋ ਗਿਆ ਸੀ ਤੇ ਚੋਰਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ SHO ਨੇ ਬਰਾਮਦ ਕਰਨ ਲਈ ਇਕ ਲੱਖ ਰੁਪਏ ਰਿਸ਼ਵਤ ਦੀ ਡਿਮਾਡ ਕੀਤੀ ਤੇ ਸੌਦਾ 80,000 ਰੁ ਚ ਤਹਿ ਹੋ ਗਿਆ ਜਿਸਤੇ 50 ਹਜ਼ਾਰ ਪਹਿਲਾ ਦਿੱਤੇ ਫਿਰ 20 ਹਜ਼ਾਰ ਤੇ ਹੁਣ ਤੀਜੀ ਕਿਸ਼ਤ 10,000 ਰੁ ਦੇਣ ਸਮੇਂ ਵਿਜੀਲੈਸ ਫਿਰੋਜਪੁਰ ਨਾਲ ਸੰਪਰਕ ਕੀਤਾ ਜਿਨਾਂ ਨੇ ਥਾਣੇ ਧਰਮਕੋਟ ਵਿੱਚ ਹੀ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਜਿਸ ਸੰਬੰਧੀ ਭ੍ਰਿਸ਼ਟਾਚਾਰ ਰੋਕੂ ਐਕਟ 2018 ਤਹਿਤ ਥਾਣਾ ਵਿਜੀਲੈਸ ਬਿਉਰੋ ਰੇਂਜ ਫਿਰੋਜਪੁਰ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।