ਜਲੰਧਰ (ਵਿੱਕੀ ਸੂਰੀ) : ਤੇਰਾ ਤੇਰਾ ਹੱਟੀ ਹਮੇਸ਼ਾ ਹੀ ਸਮਾਜ ਤੇ ਇਨਸਾਨੀਅਤ ਦੇ ਕੰਮਾਂ ਨਾਲ ਜਾਣੀ ਜਾਂਦੀ ਹੈ। ਜਿੱਥੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਵਾਲੇ ਕੰਮ ਕੀਤੇ ਜਾਂਦੇ ਹਨ ਅਤੇ ਲੋਕ ਵੱਧ ਤੋਂ ਵੱਧ ਤੇਰਾ ਤੇਰਾ ਹੱਟੀ ਨਾਲ ਜੁੜ ਰਹੇ ਹਨ । ਅੱਜ ਤੇਰਾ ਤੇਰਾ ਹਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਅਤੇ ਸਰਦਾਰ ਅਮਰਪ੍ਰੀਤ ਸਿੰਘ ਨੇ ਬੈਂਗਲੋਰ ਤੋਂ ਆਏ ਹਰਜਿੰਦਰ ਸਿੰਘ ਜੀ ਦਾ ਸਨਮਾਨ ਚਿੰਨ ਦੇ ਕੇ ਸਵਾਗਤ ਕੀਤਾ ।
ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੇਰਾ ਤੇਰਾ ਹੱਟੀ ਜਲੰਧਰ ਵੱਲੋਂ ਇਹ ਸੇਵਾ ਦੇਖੀ ਸੀ ਜਿਸ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਵੀ ਇਹ ਸੇਵਾ ਬੈਂਗਲੋਰ ਦੇ ਵਿੱਚ ਸ਼ੁਰੂ ਕੀਤੀ ਹੈ ਤੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਜਦੋਂ ਸਾਡੇ ਲੋਕਾਂ ਦੇ ਨਾ ਕੰਮ ਆਉਣ ਵਾਲੀਆਂ ਵਸਤੂਆਂ ਜਦੋਂ ਜਰੂਰਤਮੰਦ ਲੋਕਾਂ ਨੂੰ ਕੋਲ ਪਹੁੰਚਦੀਆਂ ਹਨ ਤੇ ਸਾਡੇ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਹੀ ਖੁਸ਼ੀ ਹੁੰਦੀ ਹੈ ਕੀ ਰੱਬ ਨੇ ਸਾਨੂੰ ਜਰੂਰਤਮੰਦਾਂ ਦੀ ਲੋੜ ਪੂਰੀ ਕਰਨ ਦੇ ਯੋਗ ਬਣਾਇਆ ਹੈ ।