ਪਟਨਾ: ਬਿਹਾਰ ਦੇ ਬਕਸਰ ਵਿਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਆਨੰਦ ਵਿਹਾਰ ਤੋਂ ਆ ਰਹੀ ਆਨੰਦ ਵਿਹਾਰ ਕਾਮਾਖਿਆ ਨਾਰਥ ਈਸਟ ਐਕਸਪ੍ਰੈਸ (12506) ਦੀਆਂ ਛੇ ਤੋਂ ਸੱਤ ਬੋਗੀਆਂ ਪਟੜੀ ਤੋਂ ਉਤਰ ਗਈਆਂ। ਹਾਦਸਾ ਉਦੋਂ ਵਾਪਰਿਆ ਜਦੋਂ ਟਰੇਨ ਬਕਸਰ ਤੋਂ ਆਰਾ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਦਾਨਾਪੁਰ ਤੋਂ ਡੀਆਰਐਮ ਮੌਕੇ ਲਈ ਰਵਾਨਾ ਹੋ ਗਏ ਹਨ। ਇਸ ਹਾਦਸੇ ‘ਚ 4 ਜਣਿਆ ਦੀ ਮੌਤ ਹੋਣ ਦੀ ਖ਼ਬਰ ਹੈ।