ਫਿਰੋਜ਼ਪੁਰ (ਜਤਿੰਦਰ ਪਿੰਕਲ)

    ਇਕ ਨਵੰਬਰ 1984 ਵਿੱਚ ਦਿੱਲੀ ਵਿਖੇ ਸਿੱਖਾਂ ਦੇ ਨਰ ਸੰਘਾਰ ਯਾਨੀ ਖੁੱਲੇ ਆਮ ਕਤਲੇਆਮ ਕੀਤਾ ਗਿਆ ਸੀ । ਇਹ ਕਤਲੇਆਮ ਇਨਾ ਭਿਆਨਕ ਸੀ ਕਿ ਜਿਉਂਦੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਰੋਡ ਦੇ ਉੱਪਰ ਉਹਨਾਂ ਨੂੰ ਸਾੜ ਕੇ ਮਾਰਿਆ ਗਿਆ । ਔਰਤਾਂ ਅਤੇ ਸਿੱਖਾਂ ਦੀਆਂ ਬੱਚੀਆਂ ਦਾ ਰੋਡ ਉਪਰ ਬਲਾਤਕਾਰ ਕੀਤਾ ਗਿਆ । ਜਿਸ ਨੂੰ ਅੱਜ 39 ਸਾਲ ਬੀਤਣ ਦੇ ਬਾਅਦ ਵੀ , ਇਸ ਘੋਰ ਜ਼ੁਲਮ ਦਾ ਇਨਸਾਫ ਨਹੀਂ ਮਿਲਿਆ । ਪਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਜਿੱਥੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਕਰਕੇ ਵੋਟ ਹਾਸਲ ਕਰਦੇ ਹਨ ਤੇ ਫ਼ਿਰ ਰਾਜਨੀਤਕ ਰੈਲੀਆਂ ਵਿੱਚ ਉਹਨਾਂ ਦੋਸ਼ੀਆਂ ਨੂੰ ਪ੍ਰਮੋਟ ਕਰਦੇ ਹਨ , ਜਿਨਾਂ ਨੇ ਇੱਕ ਨਵੰਬਰ 1984 ਵਿੱਚ ਇਸ ਕਤਲੇਆਮ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਕਈ ਰਾਜਨੀਤਿਕ ਲੀਡਰ ਪੰਜਾਬ ਦਾ ਨਮਕ ਖਾ ਕੇ, ਸਿੱਖਾਂ ਦੀਆਂ ਵੋਟਾਂ ਨਾਲ ਰਾਜਨੀਤਿਕ ਸੱਤਾ ਹਥਿਆ ਕੇ , ਜਾਂ ਆਪਣੇ ਅਹੁਦੇ ਦੀ ਜਿੱਤ ਪ੍ਰਾਪਤ ਕਰਕੇ ਵੀ, ਸਿੱਖਾਂ ਦੇ ਅਜਿਹੇ ਕਤਲੇਆਮ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਦੀ ਪਿੱਠ ਥਾਪੜਦੇ ਹਨ । ਦੂਜੇ ਪਾਸੇ ਪੰਜਾਬ ਦੀਆਂ ਕੁਝ ਸੰਸਥਾਵਾਂ ਵੱਲੋਂ ਅੱਜ ਦੇ ਦਿਨ, ਦਿੱਲੀ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ , ਜਰੂਰਤਮੰਦ ਪੰਜਾਬ ਵਾਸੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਸੇ ਤਹਿਤ ਅੱਜ ਕਸਬਾ ਮੱਲਾਂ ਵਾਲਾ ਨਜ਼ਦੀਕ ਪਿੰਡ ਬੱਗੇ ਵਾਲਾ ਵਿਖੇ ਸਾਈ ਮੀਆਂ ਮੀਰ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਹਰਭਜਨ ਸਿੰਘ ਬਰਾੜ ਵੱਲੋਂ 1 ਨਵੰਬਰ ਦਿੱਲੀ ਦੇ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਵਜੋਂ ਨਵੇਂ ਬਿਸਤਰਿਆਂ ਦਾ ਤੀਜਾ ਟਰੱਕ ਉਹ ਵੰਡਿਆ ਗਿਆ । ਇਸ ਸਮੇਂ ਫਾਊਂਡੇਸ਼ਨ ਦੇ ਆਗੂ ਦਲਜੀਤ ਸਿੰਘ ਮਾਹਾਲਮ ਨੇ ਜਰੂਰਤਮੰਦ ਲੋਕਾਂ ਨੂੰ ਬਿਸਤਰੇ ਦੇਣ ਦੀ ਸੇਵਾ ਕਰਦਿਆਂ ਕਿਹਾ ਕਿ, ਸੰਸਾਰ ਭਰ ਵਿੱਚ ਸਿੱਖ ਇੱਕ ਨਿਰਸਵਾਰਥ ਕੌਮ ਹੈ । ਜਿਸ ਨੇ ਜਰੂਰਤਮੰਦਾਂ ਦੀ ਹਰ ਬਿਪਤਾ ਮੌਕੇ ਬਾਂਹ ਫੜੀ ਹੈ । ਮਨੁੱਖਤਾ ਤੇ ਬਿਪਤਾ ਚਾਹੇ ਉਹ ਕੁਦਰਤੀ ਹੋਵੇ ਜਾਂ ਫਿਰ ਕਿਸੇ ਸਥਿਤੀ ਵਿੱਚ ਵੀ, ਜਦੋਂ ਵੀ ਮਦਦ ਦੀ ਜਰੂਰਤ ਮਹਿਸੂਸ ਹੋਈ, ਸਿੱਖਾਂ ਨੇ ਬਿਨਾਂ ਕਿਸੇ ਭੇਦ ਭਾਵ ਦੇ ਮਨੁੱਖਤਾ ਦੀ ਸੇਵਾ ਕਰਨ ਤੋਂ ਕਦੀ ਵੀ ਪਾਸਾ ਨਹੀਂ ਵੱਟਿਆ । ਉਹਨਾਂ ਕਿਹਾ ਕਿ ਹੜ ਪ੍ਰਭਾਵਤ ਏਰੀਏ ਵਿੱਚ ਅਜੇ ਤਾਂ ਬਹੁਤ ਕੁਝ ਦੀ ਜਰੂਰਤ ਹੈ । ਕਿਸਾਨਾਂ ਨੂੰ ਖਾਦ ਬੀਜ ਦੀ ਜਰੂਰਤ ਹੈ । ਹੜ ਦੇ ਪਾਣੀ ਨਾਲ ਖਰਾਬ ਹੋਈਆਂ ਜਮੀਨਾਂ ਵਾਲੇ ਕਿਸਾਨਾਂ ਦੀ ਜਮੀਨ ਬਣਾਉਣ ਦੀ ਜਰੂਰਤ ਹੈ । ਦਾਨੀ ਵੀਰਾਂ ਨੂੰ ਸਾਡੀ ਬੇਨਤੀ ਹੈ ਕਿ ਪ੍ਰਭਾਵਿਤ ਭਰਾਵਾਂ ਦੀ ਮਦਦ ਕਰਕੇ , ਉਹਨਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾਵੇ । ਬਿਸਤਰੇ ਵੰਡਣ ਸਮੇਂ ਦਲਜੀਤ ਸਿੰਘ ਨੇ ਵਿਸ਼ੇਸ ਸਹਾਇਤਾ ਕਰਨ ਵਾਲੇ ਸੁਖਜੀਤ ਕੌਰ ਰਿਟਾ ਅਧਿਆਪਕ ਸਮੇਤ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਹਨਾਂ ਬਿਸਤਰਿਆਂ ਦੀ ਖਰੀਦ ਵਿੱਚ ਆਪਣਾ ਯੋਗਦਾਨ ਪਾਇਆ । ਉਹਨਾਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ ਇਹ ਸਹਾਇਤਾ ਕਾਰਜ ਅੱਗੇ ਤੋਂ ਵੀ ਜਾਰੀ ਰਹਿਣਗੇ । ਇਸ ਮੌਕੇ ਪੁਲਿਸ ਥਾਣਾ ਮੁਖੀ ਆਰਫ ਕੇ ਇੰਸਪੈਕਟਰ ਜਸਵੰਤ ਸਿੰਘ ਉਚੇਚੇ ਤੌਰ ਤੇ ਪਹੁੰਚੇ । ਉਹਨਾਂ ਤੋਂ ਇਲਾਵਾ ਗੁਰਦਰਸ਼ਨ ਸਿੰਘ ਆਰਫ ਕੇ, ਨਰਿੰਦਰ ਸਿੰਘ ਕੇਸਰ, ਭੁਪਿੰਦਰ ਸਿੰਘ ਫਰੀਦਕੋਟੀਆ, ਬਾਬਾ ਦੀਦਾਰ ਸਿੰਘ, ਮਨਜੀਤ ਸਿੰਘ ਬਸਤੀ ਰਾਮ ਲਾਲ ਅਤੇ ਸਾਬਕਾ ਸਰਪੰਚ ਸਾਰਜ ਸਿੰਘ ਬੱਗੇਵਾਲਾ ਆਦਿ ਹਾਜ਼ਰ ਸਨ।