ਪੰਜਾਬ ਪੁਲਿਸ ਦੇ DSP ਨਵਨੀਤ ਸਿੰਘ ਦੇ ਘਰ ਚੋਰੀ ਹੋਈ ਹੈ। ਚੋਰਾਂ ਨੇ ਬੜੀ ਹੁਸ਼ਿਆਰੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੱਕੀਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ।

    ਚੋਰ ਡੀਐਸਪੀ ਦੀ ਪਤਨੀ ਦੇ ਸਾਹਮਣੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ।

    ਡੀਐਸਪੀ ਦੀ ਪਤਨੀ ਨੇ ਸਾਰੀ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਅਤੇ ਦੱਸਿਆ ਕਿ ਕਿਵੇਂ ਤਾਲੇ ਬਣਾਉਣ ਵਾਲੇ ਨੇ ਆ ਕੇ ਚੋਰੀ ਨੂੰ ਅੰਜਾਮ ਦਿੱਤਾ। ਦਰਅਸਲ, ਇਹ ਲੋਕ ਤਾਲੇ ਠੀਕ ਕਰਨ ਬਹਾਨੇ ਲੋਕਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।