ਜਲੰਧਰ (ਵਿੱਕੀ ਸੂਰੀ) :- ਤੇਰਾ ਤੇਰਾ ਹੱਟੀ ਅਤੇ ਲਾਈਨਜ਼ ਕਲੱਬ ਜਲੰਧਰ ਈਸਟ ਨੇ ਦੀਵਾਲੀ ਦੇ ਮੌਕੇ ਸਰਕਾਰੀ ਕੰਨਿਆ ਸਮਾਰਟ ਸਕੂਲ ਗਾਂਧੀ ਨਗਰ ਜਲੰਧਰ ਵਿਖੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਕਾਪੀਆਂ ਅਤੇ ਪੈਨ ਆਦਿ ਦੇ ਕੇ ਦੀਵਾਲੀ ਦੀ ਵਧਾਈ ਦਿੱਤੀ। ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ,ਮਨਦੀਪ ਕੌਰ,ਹਰਤਰਮਨ ਸਿੰਘ ਅਤੇ ਲਾਈਨਜ਼ ਕਲੱਬ ਦੀ ਪ੍ਰਧਾਨ ਸੁਨੀਤਾ ਖੰਨਾ,ਲਾਈਨਜ਼ ਪ੍ਰਿੰਸ ਵਰਮਾ,ਟੀ ਐਨ ਲਾਮਾ,ਕਿਰਨ ਲਾਮਾ,ਕੁਸੁਮ ਧੀਰ, ਅਨੂ ਬੇਰੀ,ਸਰਬਜੀਤ ਸਿੰਘ, ਸੰਦੀਪ ਕੌਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ। ਅਤੇ ਬੱਚਿਆਂ ਨੂੰ ਦੀਵਾਲੀ ਗਿਫ਼ਟ ਦੇ ਕੇ ਉਤਸ਼ਾਹਿਤ ਕੀਤਾ।

    ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਵਰਿੰਦਰ ਸਿੰਘ ਜੀ ਨੇ ਸਕੂਲ ਦੇ ਬੱਚਿਆਂ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਸਟਾਫ਼ ਮੈਡਮ ਪ੍ਰਿਯੰਕਾ ਜੀ ਅਤੇ ਮੈਡਮ ਸਤਿੰਦਰ ਕੌਰ ਜੀ ਨੇ ਪੂਰਾ ਸਹਿਯੋਗ ਦਿੱਤਾ।

    ਵੰਡ ਸਮਾਰੋਹ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਦੋਹਾਂ ਸੰਸਥਾਵਾਂ ਦਾ ਧੰਨਵਾਦ ਕੀਤਾ।