ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) : ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ) ਸ਼ਤੀਸ਼ ਕੁਮਾਰ ਦੀ ਅਗਵਾਈ ਅਤੇ ਸਮੂਹ ਬਲਾਕਾਂ ਦੇ ਬੀਪੀਈਓ ਦੇ ਸਹਿਯੋਗ ਨਾਲ 6ਤੋਂ 11 ਸਾਲ ਦੇਪ੍ਰਾਇਮਰੀ ਵਰਗ ਦੇ ਬੱਚਿਆਂ ਦੀਆਂ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ ਵਿਖੇ ਇੰਦਰਜੀਤ ਸਿੰਘ ਬੀਪੀਈਓ ਸਤੀਏ ਵਾਲਾ ਦੀ ਦੇਖ ਰੇਖ ਤਿੰਨ ਰੋਜਾਂ ਜਿਲਾ ਪੱਧਰੀ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ । ਤਿੰਨ ਰੋਜਾਂ ਇਹਨਾਂ ਖੇਡ ਮੁਕਾਬਲਿਆਂ ਚ ਮੁੰਡਿਆ ਦੇ ਵਰਗ ਚ ਕਬੱਡੀ ਨੈਸ਼ਨਲ ਬਲਾਕ ਮਮਦੋਟ ਪਹਿਲਾ, ਮੱਲਾਂਵਾਲਾ ਦੂਜਾ, ਖੋ-ਖੋ ਜੀਰਾ ਪਹਿਲਾ, ਮੱਲਾਂਵਾਲਾ ਦੂਜਾ, ਕਬੱਡੀ ਸਰਕਲ ਮੱਲਾਂਵਾਲਾ ਪਹਿਲਾ, ਮੱਖੂ ਦੂਜਾ, ਫੁੱਟਬਾਲ ਸਤੀਏ ਵਾਲਾ ਪਹਿਲਾ, ਜੀਰਾ ਦੂਜਾ, ਜਿਮਨਾਸਟਿਕ ਫਿਰੋਜਪੁਰ-1 ਪਹਿਲਾ,ਘੱਲ ਖੁਰਦ ਦੂਜਾ, ਸਤਰੰਜ ਫਿਰੋਜਪੁਰ -3 ਪਹਿਲਾ, ਗੁਰੂਹਰਸਹਾਏ -1 ਦੂਜਾ, ਯੋਗਾ ਘੱਲਖੁਰਦ ਪਹਿਲਾ, ਫਿਰੋਜਪੁਰ -3 ਦੂਜਾ, ਬੈਡਮਿੰਟਨ ਫਿਰੋਜਪੁਰ -1 ਪਹਿਲਾ, ਗੁਰੂਹਰਸਹਾਏ —1 ਦੂਜਾ,ਹਾਕੀ ਸਤੀਏ ਵਾਲਾ ਪਹਿਲਾ , ਘੱਲ ਖੁਰਦ ਦੂਜਾ, ਹੈਂਡਬਾਲ ਫਿਰੋਜਪੁਰ -1 ਪਹਿਲਾ,ਸਤੀਏ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਲੜਕੀਆਂ ਦੇ ਵਰਗ ਚ ਕਬੱਡੀ ਨੈਸ਼ਨਲ ਬਲਾਕ ਮੱਲਾਂਵਾਲਾ ਨੇ ਪਹਿਲਾ, ਫਿਰੋਜਪੁਰ-1 ਦੂਜਾ, ਖੋ-ਖੋ ਮੱਲਾਂਵਾਲਾ ਪਹਿਲਾ, ਗੁਰੂਹਰਸਹਾਏ-2 ਦੂਜਾ, ਫੁੱਟਬਾਲ ਘੱਲ ਖੁਰਦ ਪਹਿਲਾ, ਮੱਲਾਂਵਾਲਾ ਦੂਜਾ, ਜਿਮਨਾਸਟਿਕ ਫਿਰੋਜਪੁਰ-1 ਪਹਿਲਾ,ਘੱਲ ਖੁਰਦ -2 ਦੂਜਾ, ਸਤਰੰਜ ਫਿਰੋਜਪੁਰ -3 ਪਹਿਲਾ, ਗੁਰੂਹਰਸਹਾਏ-1 ਦੂਜਾ, ਯੋਗਾ ਸਤੀਏ ਵਾਲਾ ਪਹਿਲਾ , ਫਿਰੋਜਪੁਰ-3 ਦੂਜਾ, ਬੈਡਮਿੰਟਨ ਫਿਰੋਜਪੁਰ-2 ਪਹਿਲਾ, ਫਿਰੋਜਪੁਰ-1 ਦੂਜਾ, ਹਾਕੀ ਸਤੀਏ ਵਾਲਾ ਪਹਿਲਾ,ਘੱਲ ਖੁਰਦ ਦੂਜਾ,ਹੈੰਡਬਾਲ ਫਿਰੋਜਪੁਰ -1 ਪਹਿਲਾ,ਜੀਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਐਥਲੇਟਿਕਸ ਮੁੰਡੇ ਜੋਸਨ ਮੱਲਾਂਵਾਲਾ ਪਹਿਲਾ ,ਸਾਜਨ ਪਿਆਰੇਆਣਾ(ਸਤੀਏ ਵਾਲਾ) ਦੂਜਾ, 200 ਮੀਟਰ ਹਰਜੋਤ ਘੱਲ ਖੁਰਦ ਪਹਿਲਾ, ਨਿਖਿਲ ਜੀਰਾ ਦੂਜਾ, 400 ਮੀਟਰ ਵਿਕਾਸ ਗੁਰੂਹਰਸਹਾਏ -1 ਪਹਿਲਾ, ਅਭਿਜੀਤ ਭਾਂਗਰ ( ਸਤੀਏ ਵਾਲਾ) ਦੂਜਾ, 600 ਮੀਟਰ ਅਭਿਜੋਤ ਫਿਰੋਜਪੁਰ -1 ਪਹਿਲਾ, ਅਭਿਜੀਤ ਭਾਂਗਰ (ਸਤੀਏ ਵਾਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੇ ਵਰਗ ਚ 100ਮੀਟਰ ਅਤੇ 200 ਮੀਟਰ ਚ ਪਵਨਦੀਪ ਜੀਰਾ ਪਹਿਲਾ, ਰਿਚੂ ਮੱਲਾਂਵਾਲਾ ਦੂਜਾ, 400 ਮੀਟਰ ਨੈਨਸੀ ਭਾਂਗਰ(ਸਤੀਏ ਵਾਲਾ) ਨੇ ਪਹਿਲਾ , ਅਗਮਜੋਤ ਫਿਰੋਜਪੁਰ -1 ਦੂਜਾ, 600ਮੀਟਰ ਨੈਨਸੀ ਫਿਰੋਜਪੁਰ ਪਹਿਲਾ, ਰਾਜਵਿੰਦਰ ਜੀਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਓਵਰਆਲ ਟਰਾਫੀ ਬਲਾਕ ਫਿਰੋਜਪੁਰ-1 ਨੇ ਜਿੱਤੀ । ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਚਮਕੌਰ ਸਿੰਘ ਸਰਾਂ, ਜ਼ਿਲ੍ਹਾ ਸਿੱਖਿਆ ਅਫਸਰ( ਐਲੀਮੈੰਟਰੀ) ਸਤੀਸ਼ ਕੁਮਾਰ ਨੇ ਕੀਤੀ ਅਤੇ ਜੈਤੂ ਖਿਡਾਰੀਆਂ ਨੂੰਮੁਬਾਰਕਵਾਦ ਦਿੰਦਿਆਂ ਸੂਬਾ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਉਹਨਾਂ ਬੀਪੀਈਓ ਇੰਦਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ,ਰਣਜੀਤ ਸਿੰਘ,,ਸੁਮਨਦੀਪ ਕੌਰ,ਸੁਖਵਿੰਦਰ ਕੌਰ, ਹਰਜੀਤ ਕੌਰ , ਰਾਜਨ ਨਰੂਲਾ, ਭੁਪਿੰਦਰ ਸਿੰਘ, ਗੁਰਮੀਤ ਸਿੰਘ , ਜਸਵਿੰਦਰ ਸਿੰਘ ਵੀ ਹਾਜਰ ਸਨ । ਤਿੰਨ ਰੋਜਾਂ ਇਹਨਾਂ ਖੇਡ ਮੁਕਾਬਲਿਆਂ ਚ ਮਨਿੰਦਰ ਸਿੰਘ , ਤਲਵਿੰਦਰ ਸਿੰਘ,ਸੁਰਿੰਦਰ ਸਿੰਘ ,ਹਰੀਸ਼ ਕੁਮਾਰ , , ਸ਼ਮਸ਼ੇਰ ਸਿੰਘ , ਸੁਨੀਲ ਕਟਾਰੀਆ, ਸੁਨੀਲ ,ਰੁਪਿੰਦਰ ਸਿੰਘ ਸੁਲਹਾਣੀ,,ਅੰਗਰੇਜ ਸਿੰਘ, ਅਵਤਾਰ ਸਿੰਘ , ,ਪਰਮਜੀਤ ਸਿੰਘ ,ਸਰਬਜੀਤ ਸਿੰਘ ਭਾਵੜਾ, ਸਰਬਜੀਤ ਧਾਲੀਵਾਲ,ਹਰਮਨਪ੍ਰੀਤ ਸਿੰਘ ਭਾਂਗਰ, ਬੂਟਾ ਸਿੰਘ , ਜਸਵਿੰਦਰ ਸਿੰਘ ,ਅਤੇ ਮੈਡੀਕਲ ਟੀਮ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ। ਖੇਡਾਂ ਦੀ ਸਮਾਪਤੀ ਸਮੇ ਵੱਖ -ਵੱਖ ਸਕੂਲਾਂ ਦੇ ਬੱਚਿਆ ਨੇ ਗਿੱਧਾ , ਭੰਗੜੇ ਅਤੇ ਕੋਰਿਓਗ੍ਰਾਫੀ ਦੀ ਕਮਾਲ ਦੀ ਪੇਸ਼ਾਕਾਰੀ ਕੀਤੀ । ਖੇਡਾਂ ਦੇ ਤਿੰਨ ਦਿੰਨ ਮਹਿੰਦਰ ਸਿੰਘ ਸ਼ੈਲੀ, ਸੁਖਵਿੰਦਰ ਸਿੰਘ ਭੁੱਲਰ, ਹਰਿੰਦਰ ਭੁੱਲਰ ਨੇ ਸਟੇਜ ਦੀ ਕਾਰਵਾਈ ਚਲਾਈ ਇਸ ਮੌਕੇ ,ਬਲਕਾਰ ‘ਗਿੱਲ ਗੁਲਾਮੀ ਵਾਲਾ, , ਸਰਬਜੀਤ ਸਿੰਘਟੁਰਨਾ ,ਕੁਲਵੰਤ ਸਿੰਘ , ਨਵਦੀਪ ਕੁਮਾਰ,ਮਹਿਲ ਸਿੰਘ ਭਾਂਗਰ, ,ਰਾਜਿੰਦਰ ਸਿੰਘ ਰਾਜਾ ਫਿਰੋਜਸਾਹ , ,ਹਰਵਿੰਦਰ ਸਿੰਘ ਕੈਲਾਸ਼, ,ਹਰਜੀਤ ਸਿੰਘ ਸਿੱਧੂ,, ਸ਼ਹਿਨਾਜ ,,ਬਿੰਦੂ ਰਾਣੀ, ਬਲਜਿੰਦਰ ਕੌਰ, ਅਰਵਿੰਦਰ ਕੌਰ, ਆਨੰਦਪ੍ਰੀਤ ਕੌਰ , ਅਨੁਰਾਧਾ , ਨੇਹਾ ,ਮਨਦੀਪ ਕੌਰ, ਪੂਨਮ, ਸ਼੍ਰਿਸ਼ਟੀ ,ਅਨੀਤਾ ਗਰਗ ਸਮੇਤ ਸਮੂਹ ਅਧਿਆਪਕਾ ਨੇ ਖੇਡਾਂ ਦੀ ਸਫਲਤਾ ਲਈਕੰਮ ਕੀਤਾ । ਖੇਡਾਂ ਦੌਰਾਨ ਚਾਹ ਪਾਣੀ , ਲੰਗਰ ਦਾ ਬਹੁਤ ਵਧੀਆਂ ਪ੍ਰਬੰਧ ਕੀਤਾ ਗਿਆ ਸੀ ।ਖੇਡਾਂ ਦੀ ਸਮਾਪਤੀ ਤੇ ਮਹਿੰਦਰ ਸਿੰਘ ਸ਼ੈਲੀ , ਤਲਵਿੰਦਰ ਸਿੰਘ ਨੇ ਤਿੰਨ ਰੋਜਾਂ ਖੇਡਾਂ ਚ ਸਹਿਯੋਗ ਦੇਣ ਤੇ ਸਮੂਹ ਬਲਾਕਾਂ ਦੇ ਬੀਪੀਈਓ ਸਹਿਬਾਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ।