ਫਰੀਦਕੋਟ (ਵਿਪਨ ਕੁਮਾਰ ਮਿਤੱਲ) ਅੱਜ ਕੱਲ੍ਹ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਨਰਾਤੇ ਅਤੇ ਦੁਸਹਿਰੇ ਦਾ ਤਿਉਹਾਰ ਲੰਘ ਚੁੱਕਾ ਹੈ। ਨੇੜਲੇ ਭਵਿੱਖ ਵਿੱਚ ਦੀਵਾਲੀ, ਵਿਸ਼ਵਕਰਮਾ ਦਿਵਸ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦਾ ਤਿਉਹਾਰ ਆਉਣ ਵਾਲਾ ਹੈ। ਇਹਨਾਂ ਸਾਰੇ ਮੌਕਿਆਂ ’ਤੇ ਲੋਕ ਖੁਸ਼ੀਆਂ ਮਨਾਉਂਦੇ ਹਨ, ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਂਦੇ ਹਨ, ਮਠਿਆਈ ਅਤੇ ਤੋਹਫਿਆਂ ਦਾ ਲੈਣ ਦੇਣ ਕੀਤਾ ਜਾਂਦਾ ਹੈ।ਜ਼ਿਲ੍ਹਾ ਪ੍ਰਧਾਨ ਸਵੱਛ ਭਾਰਤ ਅਭਿਆਨ (ਭਾਜਪਾ) ਫਰੀਦਕੋਟ ਵਿਪਨ ਮਿਤੱਲ ਨੇ ਆਮ ਲੋਕਾਂ ਨੂੰ ਇਹਨਾਂ ਤਿਉਹਾਰਾਂ ਮੌਕੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਉਣ ਲਈ ਸਰਕਾਰ ਵੱਲੋਂ ਨਿਸ਼ਚਤ ਸਮੇਂ ਅੰਦਰ ਹੀ ਵਰਤੋਂ ਕੀਤੀ ਜਾਵੇ। ਐਨਾ ਹੀ ਨਹੀਂ ਆਪਣੇ ਆਂਢ ਗੁਆਂਢ, ਬਜ਼ੁਰਗਾਂ, ਬਿਮਾਰਾਂ, ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਵੇ। ਕਿਤੇ ਅਜਿਹਾ ਨੇ ਹੋਵੇ ਆਪਣੀਆਂ ਖੁਸ਼ੀਆਂ ਕਿਸੇ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣ ਜਾਣ। ਵਿਪਨ ਮਿਤੱਲ ਨੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਨਿਗਰਾਨੀ ਅਤੇ ਦੇਖ ਰੇਖ ਹੇਠ ਹੀ ਆਤਿਸ਼ਬਾਜ਼ੀ ਆਦਿ ਚਲਾਉਣ ਦੇਣ। ਪ੍ਰਧਾਨ ਮਿਤੱਲ ਨੇ ਇਹ ਵੀ ਕਿਹਾ ਹੈ ਕਿ ਪ੍ਰਦੂਸ਼ਣ ਰਹਿਤ ਅਤੇ ਗਰੀਨ ਦਿਵਾਲੀ ਮਨਾ ਕੇ ਇਥੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਉਥੇ ਮਨੁੱਖੀ ਜਾਨਾਂ ’ਤੇ ਹੋਣ ਵਾਲੇ ਘਾਤਕ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਤਿਉਹਾਰੀ ਸੀਜਨ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ ਹੈ।