ਜਲੰਧਰ (ਵਿੱਕੀ ਸੂਰੀ) : ਸਰਬ ਧਰਮ ਵੈਲਫੇਅਰ ਸੇਵਾ ਸੁਸਾਇਟੀ ਰਜਿ. ਲੰਮਾ ਪਿੰਡ ਵਲੋਂ ਦਸਤਾਰ ਸਿਖਲਾਈ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 65 ਤੋਂ ਵਧੇਰੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਟਰੇਨਿੰਗ ਜਗਜੀਤ ਸਿੰਘ ਬਾਵਾ ਦੁਆਬਾ ਚੌਂਕ ਵਲੋਂ ਦਿੱਤੀ ਗਈ।ਜਿਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂਅ ਲਿਖਤੀ ਬਿਆਨ ਰਾਹੀ ਵਿਚਾਰ ਸਾਂਝੇ ਕਰਦਿਆ ਕਹੇ।ਸ. ਰਾਣਾ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਕਿ ਸਿੱੱਖ ਦੀ ਦਸਤਾਰ ਨੇ ਪੂਰੀ ਦੁਨੀਆ ‘ਚ ਆਪਣੀ ਵੱਖਰੀ ਵਿਲੱਖਣ ਪਹਿਚਾਨ ਬਣਾ ਕੇ ਮਾਣ ਹਾਸਲ ਕੀਤਾ ਹੈ।ਸਿੱਖ ਨੂੰ ਆਪਣੀ ਦਸਤਾਰ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ।ਇਹ ਸਾਡੇ ਗੁਰੂ ਸਹਿਬਾਨਾਂ ਵਲੋਂ ਸਰਦਾਰ ਬਣਾਉਣ ਤੇ ਕਹਾਉਣ ਦਾ ਦਾ ਮਾਰਗ ਦਰਸ਼ਨ ਦਿੰਦੀ ਹੈ।ਦਸਤਾਰ ਧਾਰੀ ਸਿੱਖ ਦਾ ਮੁਢਲਾ ਫਰਜ ਕਿਸੇ ਵੀ ਜਾਤੀ ਦੇ ਆਦਮੀ ਤੇ ਹੁੰਦੇ ਜੁਲਮ ਦਾ ਟਾਕਰਾ ਕਰਕੇ ਮਸੂਮ ਦੀ ਸਹਾਇਤਾ ਕਰਨਾ ਹੈ।ਸਾਨੂੰ ਦਸਤਾਰ ਧਾਰੀ ਸਿੱਖ ਹੋਣ ਦਾ ਮਾਣ ਗੁਰੂ ਸਹਿਬਾਨਾਂ ਵਲੋਂ ਦਿੱਤਾ ਗਿਆ।ਜਗਜੀਤ ਸਿੰਘ ਬਾਵਾ ਨੂੰ ਸੁਸਾਇਟੀ ਦੇ ਮੈਂਬਰਾ ਵਲੋਂ ਸਨਮਾਨਤ ਕੀਤਾ ਗਿਆ ਤੇ ਨੌਜਵਾਨਾਂ ਨੂੰ ਵਧਾਈ ਦਿੱਤੀ।ਇਸ ਮੌਕੇ ਪ੍ਰਮਜੀਤ ਸਿੰਘ ਪੰਮਾ ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਚੇਅਰਮੈਨ, ਜਗਜੀਤ ਸਿੰਘ ਖਾਲਸਾ, ਗੁਰਮੀਤ ਸਿੰਘ ਪ੍ਰਚਾਰਕ, ਮਹਿੰਦਰ ਸਿੰਘ ਜੰਬਾ ਟਰਾਂਸਪੋਰਟਰ, ਲਾਲ ਚੰਦ, ਸੰਦੀਪ ਸਿੰਘ ਫੁੱਲ, ਸੁਰਿੰਦਰ ਸਿੰਘ ਰਾਜ ਤੇ ਪ੍ਰਦੀਪ ਸਿੰਘ ਹਾਜਰ ਸਨ।