ਅੰਮ੍ਰਿਤਸਰ (ਨਰੇਸ਼ ਪਾਸੀ) : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛੇਹਰਟਾ ਦੀ ਪੁਲੀਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਥਾਣਾ ਛੇਹਰਟਾ ਦੇ ਭੱਲਾ ਕਾਲੋਨੀ ਵਿੱਚ ਇੱਕ ਦੁਕਾਨਦਾਰ ਜੋਕੀ ਬਿਜਲੀ ਬੋਰਡ ਦਾ ਰਿਟਾਇਰ ਅਧੀਕਾਰੀ ਨੂੰ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸਦੇ ਦੋ ਦੋਸ਼ੀ ਥਾਣਾ ਛੇਹਰਟਾ ਦੀ ਪੁਲੀਸ ਵੱਲੋਂ ਪਿਹਲਾਂ ਹੀ ਕਾਬੂ ਕਰ ਲਏ ਗਏ ਸਨ ਇਸਦਾ ਮੁੱਖ ਦੋਸ਼ੀ ਜੋਕੀ ਮਾਸਟਰ ਮਾਇੰਡ ਅਰਸ਼ ਦੀਪ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਛੇਹਰਟਾ ਦੇ ਪੁਲੀਸ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪਿੱਛਲੇ ਦਿਨੀਂ ਭੱਲਾ ਕਾਲੋਨੀ ਵਿੱਚ ਇੱਕ ਰਿਟਾਇਰ ਬਿਜਲੀ ਬੋਰਡ ਦੇ ਅਧਿਕਾਰੀ ਦੁਕਾਨ ਦਾਰ ਸੀ ਉਸਦਾ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ 9500 ਰੂਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ ਸਨ ਇਸ ਮਾਮਲੇ ਦੋ ਦੋਸ਼ੀ ਪਹਿਲਾਂ ਹੀ ਕਾਬੂ ਕਰ ਲਏ ਗਏ ਸਨ ਤੇ ਇਸ ਮਾਮਲੇ ਦਾ ਮੁੱਖ ਮਾਸਟਰ ਮਾਇੰਡ ਅਰਸ਼ਦੀਪ ਸਿੰਘ ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ ਜੋ ਕਿ ਭਿੱਖੀ ਪਿੰਡ ਦਾ ਰਹਿਣ ਵਾਲਾ ਹੈ। ਇਹ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਦੇ ਖਿਲਾਫ ਪਹਿਲੇ ਵੀ ਮੋਟਾ ਫੋਨ ਦੇ ਮਾਮਲੇ ਦਰਜ ਹਨ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਵਿੱਚ ਵਰਤਿਆ ਗਿਆ ਪਿਸਤੋਲ ਵੀ ਇਸ ਕੋਲੋਂ ਬਰਾਮਦ ਕਰ ਲਿਆ ਗਿਆ ਹੈ