ਪਰਾਲੀ ਦੇ ਪਰਚੇ ਕਰਨ ਵਾਲੀਆਂ ਸਰਕਾਰਾਂ ਨੂੰ ਘੇਰਨਗੇ, ਸਿਸਟਮ ਤੋਂ ਅੱਕੇ , ਕਿਸਾਨ ਮਜ਼ਦੂਰ __ਸਭਰਾ।

    ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਜਲੰਧਰ ਦੀ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਰੇੜਵਾਂ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਹਾਜ਼ਰ ਹੋਏ ।ਇਸ ਮੀਟਿੰਗ ਵਿੱਚ ਆਉਣ ਵਾਲੇ ਸਮੇ ਵਿੱਚ ਹੋਣ ਵਾਲੇ ਸੰਘਰਸ਼ਾਂ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ ।ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੋਰ ਤੇ ਪੁੱਜੇ।ਇਸ ਮੋਕੇ ਤੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ )ਵੱਲੋ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀ.ਸੀ. ਅਤੇ ਐਸ.ਡੀ.ਐਮ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਸਰਕਾਰ ਕੋਲ਼ੋਂ ਮੰਗ ਕੀਤੀ ਜਾਵੇਗੀ ਕਿ ਉਹ ਪਰਾਲ਼ੀ ਸਬੰਧੀ ਮੁਸ਼ਕਲਾਂ ਦਾ ਪੱਕਾ ਹੱਲ ਕਰੇ ਅਤੇ ਅਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਅੱਗ ਲਾਉਣ ਤੇ ਪਰਚੇ ਦਰਜ ਕੀਤੇ ਹਨ ਉਹ ਰੱਦ ਕੀਤੇ ਜਾਣ ਅਤੇ ਅਜਿਹੀ ਸੂਰਤ ਵਿੱਚ ਅਸਲੇ ਦੇ ਲਸੰਸ ਰੱਦ ਕਰਨ,ਅਤੇ ਹੋਰ ਸਬਿਡੀਆਂ ਅਤੇ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਹੁਕਮ ਵਾਪਸ ਲਏ ਜਾਣ,ਨਿੱਜੀਕਰਨ ਨੂੰ ਵਧਾਵਾਂ ਦੇਣ ਵਾਲੀ ਨੀਤੀ ਤਹਿਤ ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ,ਅਤੇ ਪਹਿਲਾ ਤੋਂ ਚੱਲੇ ਆ ਰਹੇ ਮੀਟਰ ਹੀ ਲਗਾਏ ਜਾਣ,ਭਾਰਤ ਮਾਲਾ ਪ੍ਰੋਜੇਕਟ ਤਹਿਤ ਕੱਢੇ ਜਾ ਰਹੇ ਹਾਈਵੇ ਲਈ ਜ਼ਮੀਨਾਂ ਇਕਵਾਇਰ ਕੀਤੀਆਂ ਜਾਣੀਆਂ ਬੰਦ ਕੀਤੀਆਂ ਜਾਣ,ਕਿਉਂ ਕਿ ਭਾਰਤ ਦਾ ਹਰ ਪਿੰਡ ਕਸਬਾ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਕਾਰਪੋਰੇਟ ਜਗਤ ਲਈ ਬਣਾਏ ਜਾ ਰਹੇ ਹਨ.ਆਰਬੀਟਰੇਸ਼ਨ ਵਿੱਚ ਪਏ ਕੇਸ ਤੁਰੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਹੋਏ ਕੇਸ ਤੁਰੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ,ਮਸਲੇ ਦੇ ਹੱਲ ਤੋਂ ਪਹਿਲਾ ਪੰਜਾਬ ਸਰਕਾਰ ਪੁਲਿਸ ਬੱਲ ਦੇ ਜ਼ੋਰ ਨਾਲ ਜ਼ਮੀਨਾਂ ਤੇ ਕਬਜ਼ੇ ਕਰਨੇ ਬੰਦ ਕਰੇ ,ਅਤਿ ਜ਼ਰੂਰੀ ਹਾਲਾਤ ਵਿੱਚ ਮਾਰਗ ਨੂੰ ਪਿਲਰਾਂ ਤੇ ਬਣਾਇਆ ਜਾਵੇ ਤਾਂ ਜੋ ਹੜ੍ਹ ਆਉਣ ਦੀ ਸਥਿਤੀ ਵਿੱਚ ਕੁਦਰਤੀ ਵਹਾਅ ਬਣਿਆ ਰਹੇ,ਪੰਜਾਬ ਵਿੱਚ ਪੂਰਨ ਤੋਰ ਤੇ ਨਸ਼ਾ ਬੰਦੀ ਕੀਤੀ ਜਾਵੇ ਅਤੇ ਨਸ਼ੇ ਦੀ ਅੋਵਰਡੌਜ਼ ਕਾਰਨ ਮੋਤ ਹੋਣ ਦੀ ਸੂਰਤ ਵਿੱਚ ਉੱਥੋਂ ਦੇ ਐਮ.ਐਲ.ਏ.,ਐਸ.ਐਸ.ਪੀ.,ਡੀ.ਐਸ.ਪੀ ਤੇ ਪਰਚਾ ਦਰਜ ਕੀਤਾ ਜਾਵੇ,ਗੰਨਾਂ ਮਿਲਾ ਤੁਰੰਤ ਚਾਲੂ ਕੀਤੀਆਂ ਜਾਣ ਅਤੇ ਗੰਨੇ ਦੇ ਭਾਅ ਵਿੱਚ 120 ਰੂ ਦਾ ਵਾਧਾ ਕੀਤਾ ਜਾਵੇ,ਅਤੇ ਗੰਨੇ ਦੀ ਖਰਾਬ ਹੋਈ ਫਸਲ ਦੀ ਸਰਕਾਰ ਭਰਪਾਈ ਕਰੇ,ਮੰਨੀ ਹੋਈ ਮੰਗ ਮੁਤਾਬਕ ਜੁਮਲਾ ਮੁਸਤਰਕਾ ਮਾਲਕਾਨਾ ਜ਼ਮੀਨ ਸਮੇਤ ਸਾਰੀਆਂ ਅਬਾਦ ਕੀਤੀਆਂ ਜ਼ਮੀਨਾਂ ਦੇ ਮਾਲਕਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ,ਝੌਨੇ ਦੇ ਚਾਲੂ ਸੀਜਨ ਦੋਰਾਨ ਖਰੀਦ ਬੰਦ ਕਰਨ ਦੇ ਆਡਰ ਰੱਦ ਕਿਤੇ ਜਾਣ ਅਤੇ ਝੌਨੇ ਦੀ ਫਸਲ ਪੂਰੀ ਤਰਾਂ ਚੁੱਕੀ ਜਾਣ ਤੱਕ ਮੰਡੀਆਂ ਚਾਲੂ ਰੱਖੀਆਂ ਜਾਣ।ਉਹਨਾਂ ਕਿਹਾ ਕਿ ਉਪਰੋਕਤ ਮੰਗਾ ਨੂੰ ਲੇ ਕੇ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ )ਵੱਲੋ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀ.ਸੀ. ਅਤੇ ਐਸ.ਡੀ.ਐਮ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਹੋਣਗੇ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਰਨੈਲ ਸਿੰਘ ਰਾਮੇ ,ਨਿਰਮਲ ਸਿੰਘ ਢੰਡੋਵਾਲ ,ਸਤਨਾਮ ਸਿੰਘ ਰਾਈਵਾਲ,ਕਿਸ਼ਨ ਦੇਵ ਮਿਆਣੀ,ਜਗਤਾਰ ਸਿੰਘ ਚੱਕ ਵਡਾਲਾ ,ਦਲਬੀਰ ਸਿੰਘ ਕੰਗ,ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਪਰਮਜੀਤ ਹੌਲੇਡ,ਅਵਤਾਰ ਸਿੰਘ ਢੱਡਾ,ਵਿਜੇ ਘਾਰੂ ,ਸੁਖਦੇਵ ਸਿੰਘ ਰਾਜੇਵਾਲ,ਜਿੰਦਰ ਈਦਾਂ ,ਸੋਡੀ ਜਲਾਲ ਪੁਰ ,ਵੱਸਣ ਸਿੰਘ ਕੋਠਾ,ਜਗਤਾਰ ਸਿੰਘ ਕੰਗ ਖ਼ੁਰਦ ,ਮਲਕੀਤ ਸਿੰਘ ਜਾਣੀਆਂ ,ਦਲਬੀਰ ਸਿੰਘ ਮੁੰਡੀ ਸ਼ੇਰੀਆਂ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ,ਅਮਰਜੀਤ ਸਿੰਘ ਪੂਨੀਆਂ,ਕੁਲਵੰਤ ਸਿੰਘ ਕੁਹਾੜ,ਬਲਦੇਵ ਸਿੰਘ ਕੁਹਾੜ,ਸੁਖਪਾਲ ਸਿੰਘ ਰੌਤਾ,ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।