ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸੰਗਤਾਂ ਨੂੰ ਦਿੱਤੀਆਂ ਸਹੂਲਤਾਂ ਸ਼ਲਾਘਾਯੋਗ: ਹਰਮੀਤ ਸਿੰਘ ਕਾਲਕਾ
ਲਾਇਬ੍ਰੇਰੀਆਂ ਅੱਜ ਸਮੇਂ ਦੀ ਮੁੱਖ ਜ਼ਰੂਰਤ: ਜਸਪ੍ਰੀਤ ਸਿੰਘ ਕਰਮਸਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪ੍ਰੀਤਮਪੁਰਾ ਇਲਾਕੇ ਵਿਚ ਗੁਰਦੁਆਰਾ ਸਾਧ ਸੰਗਤ ਸੈਨਿਕ ਵਿਹਾਰ ਵਿਖੇ 36 ਕੇ ਵੀ ਸਮਰਥਾ ਦੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ।
ਇਸ ਮੌਕੇ ਸਥਾਨਕ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਰਦਾਰ ਬਲਜੀਤ ਸਿੰਘ ਮਾਰਵਾਹ ਦੀ ਅਗਵਾਈ ਹੇਠ ਕਮੇਟੀ ਵੱਲੋਂ 36 ਕੇ ਵੀ ਸੋਲਰ ਯੂਨਿਟ ਲਗਾਉਣ ਨਾਲ ਗੁਰਦੁਆਰਾ ਸਾਹਿਬ ’ਤੇ ਖਰਚੇ ਦਾ ਭਾਰ ਘਟੇਗਾ। ਉਹਨਾਂ ਕਿਹਾ ਕਿ ਕਮੇਟੀ ਵੱਲੋਂ ਸੰਗਤਾਂ ਲਈ ਮੁਫਤ ਡਾਇਲਸਿਸ ਸੇਵਾ, ਮੈਡੀਕਲ ਸਹੂਲਤਾਂ ਤੇ ਲਾਇ੍ਰਬੇਰੀ ਸਥਾਪਿਤ ਕਰਨਾ ਵੀ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ।
ਉਹਨਾਂ ਕਿਹਾ ਕਿ ਕਮੇਟੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਤੇ ਪੂਰਾ ਕਰਨ ਦਾ ਕੰਮ ਕਰਦੀ ਸੰਗਤ ਦੇ ਸਾਹਮਣੇ ਹੈ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਕਮੇਟੀ ਵੱਲੋਂ ਅੱਜ ਆਧੁਨਿਕਤਾ ਦੇ ਯੁੱਗ ਵਿਚ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਦੇ ਜ਼ਮਾਨੇ ਵਿਚ ਬੱਚੇ ਕਿਤਾਬਾਂ ਤੋਂ ਦੂਰ ਹੋ ਗਏ ਹਨ। ਉਹਨਾਂ ਕਿਹਾ ਕਿ ਕਮੇਟੀ ਵੱਲੋਂ ਭਾਈ ਗੁਰਦਾਸ ਜੀ ਦੇ ਨਾਂ ’ਤੇ ਲਾਇਬ੍ਰੇਰੀ ਸਥਾਪਿਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਥੇ ਬੱਚਿਆਂ ਨੂੰ ਆ ਕੇ ਆਪਣਾ ਇਤਿਹਾਸ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸਰਦਾਰ ਐਮ ਪੀ ਐਸ ਚੱਢਾ ਨੇ ਵੀ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਮਨਜੀਤ ਕੌਰ, ਸਵਿੰਦਰ ਸਿੰਘ ਕੋਹਲੀ, ਰਾਣਾ ਕੇ ਐਫ ਸੀ, ਰਮਿੰਦਰ ਸਿੰਘ ਚੱਢਾ, ਗੁਰਜੀਤ ਕੌਰ ਨੀਲੰਬਰ, ਨਿਰੰਜਨ ਸਿੰਘ ਚਾਵਲਾ, ਜਗਦੀਪ ਸਿੰਘ ਚੱਢਾ, ਮਨਮੋਹਨ ਸਿੰਘ ਸਚਦੇਵਾ, ਰਮਿੰਦਰ ਸਿੰਘ ਚੱਢਾ, ਹਰਮੀਤ ਕੌਰ ਵਾਲੀਆ ਵੀ ਹਾਜ਼ਰ ਸਨ।