ਫਗਵਾੜਾ (ਨਰੇਸ਼ ਪਾਸੀ) : ਮਿਸ ਵਸਤਲਾ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ. ਗੁਰਪ੍ਰੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ, ਅਤੇ ਸ੍ਰੀ ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੀ ਯੋਗ ਅਗਵਾਈ ਵਿੱਚ ਇੰਸ ਗੌਰਵ ਧੀਰ ਵਲੋ ਮੁਹਿੰਮ ਚਲਾਈ ਗਈ ਹੈ। ਮਾੜੇ ਅਨਸਰਾ, ਲੁੱਟਾ ਖੋਹਾ ਅਤੇ ਚੋਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ ਮੁਖਬਰ ਖਾਸ ਰਾਹੀਂ ਚੋਰੀ ਕਰਨ ਵਾਲੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

    ਮੁਕਦਮਾ ਨੰਬਰ 211 ਮਿਤੀ 26.10.2023 ਅ/ਧ 379 ਭ:ਦ : ਵਾਧਾ ਜੁਰਮ 411,201 ਆਈ ਪੀ ਸੀ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਜੋ ਬਰ ਬਿਆਨ ਰਜਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਨਿਊ ਵਿਸ਼ਵਾਕਰਮਾ ਨਗਰ ਨੇੜੇ (ਗੁਰੂਦੁਆਰਾ ਭਾਈ ਘਣਨਈਆ ਜੀ) ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੇ ਨਾਮਲੂਮ ਵਿਅਕਤੀ ਵਲੋਂ ਉਸਦੀ ਬੱਸ ਨੰਬਰ ਪੀ.ਬੀ: 09-ਐਸ-3134 ਮਾਰਕਾ ਸਵਰਾਜ ਮਾਜਦਾ ਮਾਡਲ 2013ਮਿਤੀ 16.10.2023 ਨੂੰ ਚੋਰੀ ਹੋਣ ਸੰਬੰਧੀ ਦਰਜ ਰਜਿਸਟਰ ਕਰਵਾਇਆ ।

    ਮਿਤੀ 14.11.203 ਨੂੰ ਏ.ਐਸ.ਆਈ ਅਸੋਕ ਕੁਮਾਰ ਨੰਬਰ 154/ਕਪੂ: ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਹਜਾ ਦੇ ਦੋਸ਼ੀ ਪੂਰਨ ਸਿੰਘ ਉਰਫ ਪਵਨ ਉਰਫ ਪੂਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪੀਰ ਮੁਹੰਮਦ ਥਾਣਾ ਮੱਖੂ ਜਿਲ੍ਹਾ ਫਿਰੋਜ਼ਪੁਰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 17.11.2023 ਨੂੰ ਦੋਸ਼ੀ ਪਵਨ ਕੁਮਾਰ ਉਰਫ ਸ਼ੇਰੂ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 08 ਬੰਝੋਕੇ ਥਾਣਾ ਮੱਖੂ ਜਿਲ੍ਹਾ ਫਿਰੋਜ਼ਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

    ਦੌਰਾਨੇ ਪੁੱਛਗਿੱਛ ਦੋਸ਼ੀ ਪੂਰਨ ਉਰਫ ਪੰਨੂੰ ਉਰਫ ਪਵਨ ਨੇ ਦੱਸਿਆ ਕਿ ਮਿਤੀ 16.10.2023 ਨੂੰ ਸੁਭਾ ਸਮੇਤ ਆਪਣੇ ਭਰਾ ਨਾਲ ਵਰਨਾ ਕਾਰ ਨੰਬਰੀ ਪੀ ਬੀ 10 ਬੀ ਵਾਈ 8818 ਵਿੱਚ ਸਵਾਰ ਹੋ ਕੇ ਸ਼ਹਿਰ ਫਗਵਾੜਾ ਤੋਂ ਬੱਸ ਚੋਰੀ ਕੀਤੀ ਸੀ ਜੋ ਬੱਸ ਅਸੀਂ ਕਵਾੜ ਦੇ ਭਾਅ ਵਿੱਚ ਪਵਨ ਕੁਮਾਰ ਉਕਤ ਜੋ ਸੇਤੀਆ ਵਰਕਸ਼ਾਪ ਜੀਰਾ ਰੋਡ ਮੱਖੂ ਕਰਦਾ ਹੈ ਨੂੰ ਵੇਚ ਦਿੱਤੀ ਸੀ ਤੇ ਪਵਨ ਕੁਮਾਰ ਉਕਤ ਵਲੋਂ ਉਕਤ ਨੰਬਰੀ ਬੱਸ ਸਕਰੈਪ ਕਰਕੇ ਅੱਗੇ ਵੇਚ ਦਿੱਤੀ ਸੀ ਜਿਸਦੀ ਬਣਦੀ ਰਿਕਵਰੀ ਕੀਤੀ ਜਾ ਚੁੱਕੀ ਹੈ।

    ਦੌਰਾਨੇ ਪੁੱਛਗਿੱਛ ਦੋਸ਼ੀ ਪੂਰਨ ਸਿੰਘ ਉਕਤ ਨੇ ਮੰਨਿਆ ਕਿ ਉਸਨੇ ਸਮੇਤ ਆਪਣੇ ਭਰਾ ਕਰਨਵੀਰ ਸਿੰਘ ਉਰਫ ਕਰਨ ਨਾਲ ਮਿਤੀ 20.06.2023 ਨੂੰ ਰਾਤ ਸਮੇ ਗਰੀਨ ਪਾਰਕ ਲੁਧਿਆਣਾ ਤੋ ਕਾਰ ਨੰਬਰੀ ਪੀ ਬੀ 10 ਬੀ.ਵਾਈ 8818 ਮਾਰਕਾ ਵਰਨਾ ਚੋਰੀ ਕੀਤੀ ਸੀ ਜੋ ਮੁੱਕਦਮਾ ਉਕਤ ਵਿੱਚ ਕਬਜਾ ਪੁਲਿਸ ਵਿੱਚ ਲਈ ਗਈ ਹੈ।

    ਗ੍ਰਿਫਤਾਰ ਦੋਸ਼ੀ

    1. ਪੂਰਨ ਸਿੰਘ ਉਰਫ ਪਵਨ ਉਰਫ ਪ੍ਰਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪੀਰ ਮੁਹੰਮਦ ਥਾਣਾ ਮੱਖੂ ਜਿਲ੍ਹਾ ਫਿਰੋਜ਼ਪੁਰ

    2. ਪਵਨ ਕੁਮਾਰ ਉਰਫ ਸ਼ੇਰੂ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 08 ਬੰਝੋਕੇ ਥਾਣਾ ਮੱਖੂ ਜਿਲ੍ਹਾ ਫਿਰੋਜ਼ਪੁਰ