ਜਲੰਧਰ (ਵਿੱਕੀ ਸੂਰੀ) : ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਬ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ । ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰਨਗੀਆਂ ।
ਇਸ ਸਬੰਧ ਵਿੱਚ ਹਰਜੀਤ ਸਿੰਘ ਬਾਬਾ ਨੇ ਗੁਰਦੁਆਰੇ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲੌਕਿਕ ਨਗਰ ਕੀਰਤਨ 24 ਨਵੰਬਰ 2023 ਦਿਨ ਸ਼ੁਕਰਵਾਰ ਦੁਪਹਿਰ 3 ਵਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਵੇਗਾ।
ਜਿਸ ਵਿੱਚ ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਨਿਹੰਗ ਸਿੰਘ ਸਭਾ, ਇਸਤਰੀ ਸਤਿਸੰਗ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਸ਼ਬਦੀ ਜਥੇ ਸਮੇਤ ਹਿੱਸਾ ਲੈਣਗੀਆਂ।
ਜਿਸ ਵਿੱਚ 11 ਨਵੰਬਰ ਤੋਂ ਆਰੰਭ ਹੋ ਕੇ 23 ਨਵੰਬਰ 2023 ਦਿਨ ਵੀਰਵਾਰ ਨੂੰ ਦੁਪਹਿਰ 3 ਤੋਂ 5 ਵਜੇ ਤੱਕ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠਾਂ ਦੀ ਲੜੀ ਦਾ ਭੋਗ ਪਵੇਗਾ ਅਤੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੂਰਬ ਮਨਾਇਆ ਜਾਵੇਗਾ। ਇਸ ਤੋਂ ਬਾਅਦ ਅੰਮ੍ਰਿਤ ਵੇਲਾ ਸਮਾਗਮ 21 ਤੋਂ 27 ਨਵੰਬਰ ਤੱਕ ਰੋਜ਼ਾਨਾ 6 ਤੋਂ 7 ਵਜੇ ਤੱਕ ਅੰਮ੍ਰਿਤ ਵੇਲਾ ਸਮਾਗਮ ਅਤੇ ਕੀਰਤਨ ਦੀ ਅੰਮ੍ਰਿਤ ਵਰਖਾ ਹੋਵੇਗੀ। 27 ਨਵੰਬਰ ਨੂੰ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ, ਖਾਲਸਾ ਅੰਮ੍ਰਿਤ ਵੇਲੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ।
ਅਲੌਕਿਕ ਨਗਰ ਕੀਰਤਨ 24 ਨਵੰਬਰ 2023 ਸ਼ੁਕਰਵਾਰ ਦੁਪਹਿਰ 3 ਵਜੇ ਗੁ. ਸਾਹਿਬ ਤੋਂ ਬੈਂਡ ਬਾਜਿਆਂ ਅਤੇ ਸ਼ਬਦੀ ਜਥਿਆਂ ਦੀ ਗੂੰਜ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਵੇਗਾ। ਜਿਸ ਵਿੱਚ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸ਼ਬਦੀ ਜੱਥੇ ਸ਼ਮੂਲੀਅਤ ਕਰਕੇ ਜਸ ਗਾਇਨ ਕਰਨਗੇ ।
ਆਗਮਨ ਪੂਰਬ ਦੇ ਦਿਨ ਤੇ ਦੀਵਾਨ 27 ਨਵੰਬਰ ਦਿਨ ਸੋਮਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਗੁਰੂ ਹਰਗੋਬਿੰਦ ਦੀਵਾਨ ਹਾਲ ਵਿੱਚ ਸਵੇਰੇ 10 ਤੋਂ 2 ਵਜੇ ਤੱਕ ਭਾਰੀ ਦੀਵਾਨ ਸਜਾਣਗੇ । ਜਿਸ ਵਿੱਚ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਰਾਤ ਦੇ ਵਿਸ਼ੇਸ਼ ਦੀਵਾਨ 27 ਨਵੰਬਰ ਸੋਮਵਾਰ ਰਾਜਸਾਤ ਤੋਂ 10 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਭਾਈ ਦਿਲਬਾਗ ਸਿੰਘ ਜੀ ਬਟਾਲੇ ਵਾਲੇ, ਭਾਈ ਰਸ਼ਪਾਲ ਸਿੰਘ ਜੀ ਹਜੂਰੀ ਰਾਗੀ ਅਤੇ ਗਿਆਨੀ ਪ੍ਰਗਟ ਸਿੰਘ ਜੀ ਹੈਡ ਗ੍ਰੰਥੀ ਹਾਜਰੀਆਂ ਭਰ ਕੇ ਨਾਮ ਬਾਣੀ ਦੀ ਛਹਿਬਰ ਲਗਾਉਣਗੇ।
ਗੁਰਦੁਆਰਾ ਕਮੇਟੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਸਮੂਹ ਮੈਂਬਰਾਂ ਨੇ ਇਹ ਕਿਹਾ ਕਿ ਆਪ ਜੀ ਨਗਰ ਕੀਰਤਨ ਅਤੇ ਆਗਮਨ ਪੂਰਬ ਦੇ ਬਾਕੀ ਸਮਾਗਮਾਂ ਵਿੱਚ ਸਹਿਤ ਪਰਿਵਾਰ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਬਖਸ਼ੀਸ਼ ਪ੍ਰਾਪਤ ਕਰਨੀਆਂ ਜੀ ਅਤੇ ਜਿੱਥੇ ਆਪ ਜੀ ਦੀ ਸਮੂਲੀਅਤ ਇਹਨਾਂ ਸਮਾਗਮਾਂ ਦੀ ਰੌਣਕ ਨੂੰ ਵਧਾਏਗੀ ਉਥੇ ਦਾਸਰੀਆਂ ਨੂੰ ਘਰ ਦੀ ਸੇਵਾ ਹੋਰ ਲਗਨ ਨਾਲ ਕਰਨ ਦਾ ਬਲ ਬਖਸ਼ੇਗੀ। ਆਸ ਕਰਦੇ ਹਾਂ ਕਿ ਆਪ ਜੀ ਬੇਨਤੀ ਪ੍ਰਵਾਨ ਕਰੋਗੇ।