ਫਗਵਾੜਾ : (ਨਰੇਸ਼ ਪਾਸੀ ਇੰਦਰਜੀਤ ਸ਼ਰਮਾ) ਪਾਵਰਕੌਮ ਟਰਾਸਕੋ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਸੰਵਿਧਾਨਕ ਹੱਕਾ ਵਿਰੁੱਧ ਐਸਮਾਂ ਲਗਾਉਂਣ ਦੀ ਜ਼ੋਰਦਾਰ ਸ਼ਬਦਾਂ ਨਾਲ ਨਿਖੇਦੀ ਕਰਦੇ ਆ ਰਹੇ ਹਾਂ।ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੀ ਮੀਟਿੰਗ ਸ੍ਰੀ ਧਨੀ ਰਾਮ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਪੰਜਾਬ ਸਰਕਾਰ ਤੇ ਬੋਰਡ ਮੈਨੇਜ਼ਮੈਂਟ ਵਲੋਂ ਲਗਾਤਾਰ ਵਾਅਦੇ ਕਰਕੇ ਲਾਗੂ ਨਹੀਂ ਕਰ ਰਹੀ ਜਿਵੇਂ ਕਿ ਸੋਧੇ ਹੋਏ ਸਕੇਲਾ ਅਨੁਸਾਰ ਪੈਨਸ਼ਨ ਦੇਣ ਸਬੰਧੀ, ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣਾ,ਫਿਕਸ ਮੈਡੀਕਲ ਅਲਾਉਸ 2000 ਕਰਨ ਸਬੰਧੀ,23 ਸਾਲਾ ਸਕੇਲ ਬਿਜਲੀ ਯੂਨਿਟਾਂ ਦੀ ਰਿਆਇਤ 2.59 ਦਾ ਸਕੇਲ ਪੈਨਸ਼ਨਰਾਂ ਨੂੰ ਨਾ ਦੇਣਾ,ਰੀਵਾਇਜ ਲੀਵ ਇੰਨਕੈਸਮੈਨਟ ਦੀ ਅਦਾਇਗੀ ਤੇ ਲਗੀ ਰੋਕ ਹਟਾਉਣ, ਬਕਾਇਆ ਪੀ ਪੀ ਓ/ਰੀਵਾਈਜ ਪੀ ਪੀ ਓ ਜਾਰੀ ਨਾ ਹੋਣ,12% ਡੀ ਏ ਦੀਆਂ ਕਿਸਤਾ ਦਾ ਬਕਾਇਆ ਆਦਿ ਜਾਰੀ ਨਾਂ ਕਰਨਾਂ ਹਦਾਇਤਾਂ ਅਨੁਸਾਰ ਪੈਨਸ਼ਨਰਜ਼ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਬਣਦਾ ਆਦਰ ਮਾਣ ਨਾ ਦੋਣ ਆਦਿ ਸਬੰਧੀ ਜਿਥੇ ਵਿਚਾਰ ਵਟਾਂਦਰਾ ਕੀਤਾ ਗਿਆ ਉਥੇ ਹੀ ਪੰਜਾਬ ਸਰਕਾਰ ਦੀ ਸੰਗਰੂਰ ਵਿਖੇ ਸਕੂਲ ਦੇ ਟੀਚਰਜ਼ ਦਾ ਧਰਨੇ ਵਿੱਚ ਪਗੜੀਆਂ ਅਤੇ ਚੁਨਰੀਆਂ ਉਤਾਰ ਕ ਬੇਅਦਬੀ ਅਤੇ ਪੁਲੀਸ ਮੁਲਾਜ਼ਮਾਂ ਨੇ ਧੱਕੇ ਮੁਕੀ ਦੀ ਕੜੇ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ।
ਇਸ ਦੇ ਨਾਲ ਹੀ ਹਾਲ ਵਿਚ ਪੰਜਾਬ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਦੇ ਸੰਘਰਸ ਕਰਨ ਦੇ ਸੰਵਿਧਾਨਕ ਹੱਕਾਂ ਵਿਰੁੱਧ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਲਈ ਐਸਮਾਂ ਵਰਗੇ ਕਾਲੇ ਕਾਨੂੰਨਾਂ ਨੂੰ ਲਗਾਉਂਣ ਦੀ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਅਜਿਹੇ ਕਾਲੇ ਕਾਨੂੰਨਾਂ ਨੂੰ ਤਰੁੰਤ ਵਾਪਸ ਲਿਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦੀ ਨੀਤੀ ਨੂੰ ਛੱਡ ਕੇ ਇਨ੍ਹਾਂ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ।ਪੰਜਾਬ ਤੇ ਦੇਸ਼ ਦੇ ਹਿਤਾਂ ਦੀ ਖਾਤਰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਵੇ। ਉਕਤ ਆਗੂਆਂ ਨੇ ਵੱਧ ਰਹੀ ਦਿਨੋ ਦਿਨ ਮਹਿਗਾਈ, ਉਤੇ ਨੰਥ ਪਾਉਣ ਵਾਰੇ ਵੀ ਗਲਥਾਤ ਕੀਤੀ।
ਹੇਠ ਲਿਖੇ ਬੁਲਾਰੇ ਸਾਥੀਆਂ ਨੇ ਆਪਣੇ ਸੰਬੋਧਨ ਵਿਚ ਸ਼੍ਰੀ ਮਦਨ ਲਾਲ, ਸਤਨਾਮ ਦਾਸ ਸੈਣੀ, ਅਖੀਰ ਵਿੱਚ ਪ੍ਰਧਾਨ ਧਨੀ ਰਾਮ ਜੀ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸਟੇਜ ਦੀ ਕਾਰਵਾਈ ਮਦਨ ਗੋਪਾਲ ਭਾਟੀਆ ਵਲੋਂ ਨਿਭਾਈ ਗਈ।