ਫਰੀਦਕੋਟ, 9 ਦਸੰਬਰ (ਵਿਪਿਨ ਕੁਮਾਰ ਮਿਤੱਲ)- ਜਿੰਦਲ ਹੈਲਥ ਕੇਅਰ ਫਰੀਦਕੋਟ ਵਿਖੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਅਤੇ ਰੋਟਰੀ ਕਲੱਬ ਨੇ ਮੁਫਤ ਮੈਡੀਕਲ ਚੈਕ ਕੈਂਪ ਲਗਾਇਆ| ਕੈਂਪ ਦੌਰਾਨ ਹਸਪਤਾਲ ਦੇ ਮਾਹਰ ਡਾਕਟਰਾਂ ਨੇ ਅੱਖਾਂ, ਦੰਦ, ਨੱਕ, ਕੰਨ, ਗਲੇ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ | ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਜਿੰਦਲ ਹੈਲਥ ਕੇਅਰ ਸੈਂਟਰ ਜੋ ਗੁਰੂ ਨਾਨਕ ਕਲੋਨੀ ਵਿਖੇ ਸਥਿਤ ਹੈ, ਵੱਲੋਂ ਮੁਫਤ ਮੈਡੀਕਲ ਕੈਂਪ ਲਗਾ ਕੇ ਬਹੁਤ ਵਧੀਆ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਡਾਕਟਰ ਵਰਸ਼ਾ ਜਿੰਦਲ ਨੇ ਕਿਹਾ ਕਿ ਇਸ ਹਸਪਤਾਲ ਦੇ ਵਿੱਚ ਕੈਂਪ ਲੱਗਦੇ ਰਹਿੰਦੇ ਹਨ ਇਸ ਲਈ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ| ਇਸ ਮੌਕੇ ਰਾਕੇਸ਼ ਗਰਗ ਅਤੇ ਕੁਲਵਿੰਦਰ ਗੋਰਾ ਨੇ ਡਾਕਟਰ ਸਾਹਿਬਾਨ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਡਾਕਟਰ ਦਿਨੇਸ਼ ਜਿੰਦਲ, ਡਾਕਟਰ ਜਸਮੀਤ ਕੌਰ ਬਰਾੜ, ਡਾਕਟਰ ਵਿਗਨੇਸ, ਡਾਕਟਰ ਵਰਸ਼ਾ ਜਿੰਦਲ, ਰਜਿੰਦਰ ਦਾਸ ਰਿੰਕੂ, ਕਾਕਾ ਵਰਮਾ, ਰਾਕੇਸ਼ ਗਰਗ, ਵਿਨਕੂ ਸ਼ਰਮਾ, ਰਾਜਵੀਰ ਸਿੰਘ, ਬੰਟੀ ਸੂਰਿਆਵੰਸ਼ੀ, ਸੁਖਦੇਵ ਸਿੰਘ ਰਾਮਗੜ੍ਹੀਆ ਹਾਜ਼ਰ ਸਨ।