ਸ੍ਰੀ ਮੁਕਤਸਰ ਸਾਹਿਬ, (ਵਿਪਿਨ ਕੁਮਾਰ ਮਿਤੱਲ) ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖਸਖਸ ਦੀ ਖੇਤੀ ਨੂੰ ਪੰਜਾਬ ਵਿਚ ਉਗਾਉਣ ਲਈ ਯਤਨਸ਼ੀਲ ਇਨਸਾਫ਼ ਟੀਮ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਜੱਗਾ ਦੇ ਸਤਿਕਾਰਤ ਪਿਤਾ ਅਜੀਤ ਸਿੰਘ (76) ਬੀਤੀ ਸੱਤ ਦਸੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਜਗਮੀਤ ਜੱਗਾ ਤੇ ਵਿਦਿਆ ਵਿਭਾਗ ਵਿਚ ਬਤੌਰ ਡੀ.ਪੀ.ਈ. ਕੰਮ ਕਰਦੇ ਪੁੱਤਰ ਹਰਮੀਤ ਸਿੰਘ ਅਫਰੀਦੀ ਸਮੇਤ ਦੋ ਪੁੱਤਰੀਆਂ, ਪੋਤੀਆਂ ਪੋਤਿਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਭੂਮੀ ਮੰਡਲ ਰੱਖਿਆ ਵਿਭਾਗ ਵਿਚ ਸੇਵਾ ਮੁਕਤ ਅਜੀਤ ਸਿੰਘ ਦੀ ਧਰਮ ਪਤਨੀ ਸੁਰਿੰਦਰ ਕੌਰ ਦੋ ਕੁ ਸਾਲ ਪਹਿਲਾਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਮੁਢ ਤੋਂ ਹੀ ਸਮਾਜ ਸੇਵਾ ਦੇ ਕਾਰਜਾਂ ਵਿਚ ਮੋਹਰੀ ਰਹਿਣ ਵਾਲੇ ਸਵ. ਅਜੀਤ ਸਿੰਘ ਦੀ ਨੂੰਹ ਇੰਦਰਜੀਤ ਕੌਰ ਜੱਗਾ ਵਾਰਡ ਨੰ: 5 ਦੇ ਕੌਂਸਲਰ ਹੋਣ ਦੇ ਨਾਲ ਸਮਾਜ ਸੇਵਾ ਵਿਚ ਦਿਨ ਰਾਤ ਜੁਟੇ ਰਹਿੰਦੇ ਹਨ। ਪਿਛਲੇ ਲੰਮੇ ਸਮੇਂ ਤੋਂ ਮੁਕਤਸਰ ਵਿਕਾਸ ਮਿਸ਼ਨ ਨੂੰ ਵੀ ਸਹਿਯੋਗ ਕਰਦੇ ਆ ਰਹੇ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਲੋਕ ਸੰਪਰਕ ਵਿੰਗ ਦੇ ਸਹਾਇਕ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਹਾਇਕ ਸਕੱਤਰ ਗੁਰਪਾਲ ਸਿੰਘ ਪਾਲੀ ਅਤੇ ਓ.ਪੀ. ਖਿੱਚੀ ਨੇ ਜਗਮੀਤ ਜੱਗਾ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਕਾਮਨਾ ਕੀਤੀ। ਸਵ: ਅਜੀਤ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 17 ਦਸੰਬਰ ਐਤਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਾਇਆ ਜਾਵੇਗਾ।