ਜਲੰਧਰ (ਵਿੱਕੀ ਸੁਰੀ) : ਜਲੰਧਰ ਵੈਸਟ ਹਲਕੇ ਨਿਜਾਤਮ ਨਗਰ ਵਿੱਚ ਕੱਲ ਇੱਕ ਬੱਚਾ ਸਕੂਲ ਵਿੱਚੋਂ ਗਾਇਬ ਹੋ ਗਿਆ ਸੀ । ਉਸ ਵਿੱਚ ਡਿਵੀਜ਼ਨ ਨੰਬਰ 5 ਦੇ ਐਸਐਚਓ ਰਵਿੰਦਰ ਕੁਮਾਰ ਅਤੇ ਅਸ਼ਵਨੀ ਅਟਵਾਲ ਦੀ ਮਿਹਨਤ ਦਾ ਸਦਕਾ ਕਿ ਉਹ ਬੱਚਾ ਅੱਜ ਸਵੇਰੇ ਪੁਲਿਸ ਨੂੰ ਮਿਲ ਗਿਆ। ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਾ ਹੈ ਕਿ ਉਸ ਬੱਚੇ ਨੂੰ ਲੈ ਕੇ ਕਈ ਉੱਘੇ ਲੀਡਰ ਆਪਣੀ ਪਿੱਠ ਨੂੰ ਥਪਥਪਾਣਾ ਚਾਹੁੰਦੇ ਹਨ। ਇਥੇ ਦੱਸ ਦਈਏ ਕਿ ਇਸ ਬੱਚੇ ਦੀ ਕੱਲ ਸਕੂਲ ਤੋਂ ਗਾਇਬ ਹੋਣ ਤੋਂ ਲੈ ਕੇ ਅੱਜ ਤੱਕ ਜੋ ਮਿਹਨਤ ਅਸ਼ਵਨੀ ਅਟਵਾਲ (ਬੀਜੇਪੀ ਲੀਡਰ) ਤੇ ਐਸਐਚਓ ਰਵਿੰਦਰ ਕੁਮਾਰ ਨੇ ਦਿਖਾਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ । ਸਾਰੇ ਲੋਕ ਇਹਨਾਂ ਦੀ ਤਾਰੀਫ ਕਰ ਰਹੇ ਹਨ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ।

    ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਇਹ ਕਹਿਣਾ ਸੀ ਕਿ ਕੱਲ ਜਦੋਂ ਬੱਚਾ 9 ਵਜੇ ਸਕੂਲ ਪਹੁੰਚਿਆ ਤੇ ਟੀਚਰ ਵੱਲੋਂ ਉਸਨੂੰ 15 ਮਿੰਟ ਸਕੂਲ ਦੇ ਪ੍ਰਵੇਸ਼ ਦਵਾਰ ਤੇ ਖੜਾ ਕੀਤਾ ਗਿਆ ਅਤੇ ਉਸਨੂੰ ਸਕੂਲ ਦੀ ਫੀਸ ਲਈ ਪਰੇਸ਼ਾਨ ਕੀਤਾ ਗਿਆ ਉਸ ਸਮੇਂ ਬੱਚਾ ਟੀਚਰ ਨੂੰ ਕਹਿ ਕੇ ਗਿਆ ਸੀ ਕਿ ਉਹ ਘਰ ਜਾ ਕੇ ਫੀਸ ਲਿਆ ਕੇ ਉਹਨਾਂ ਨੂੰ ਦੇਵੇਗਾ ਪਰ ਬੱਚਾ ਘਰ ਨਹੀਂ ਪਹੁੰਚਿਆ ਉਸ ਤੋਂ ਪਹਿਲਾਂ ਵੀ ਉਸ ਬੱਚੇ ਨੂੰ ਸਕੂਲ ਵਿੱਚ ਪੂਰਾ ਦਿਨ ਖੜਾ ਕੀਤਾ ਗਿਆ ਸੀ ਪਰਿਵਾਰ ਦਾ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਕਿ ਬੱਚੇ ਤੇ ਫੀਸ ਨੂੰ ਲੈ ਕੇ ਕੋਈ ਵੀ ਤਸ਼ੱਦਦ (ਪਰੇਸ਼ਾਨ) ਨਾ ਕੀਤਾ ਜਾਵੇ। ਬੱਚੇ ਦੇ ਪਰਿਵਾਰ ਨੇ ਅਸ਼ਵਨੀ ਅਟਵਾਲ ਦਾ ਅਤੇ ਐਸਐਚਓ ਰਵਿੰਦਰ ਕੁਮਾਰ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਮੁੰਡੇ ਨੂੰ ਲੱਭ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ।