ਜਲੰਧਰ (ਸਨੀ) : ਉਜਾਲਾ ਨਗਰ ਵਿਚ D ਨਾਮ ਦਾ ਵਿਅਕਤੀ ਜੋ ਕਿ ਦੜੇ ਸੱਟੇ ਦਾ ਮੋਟਾ ਕਾਰੋਬਾਰ ਕਰ ਰਿਹਾ ਹੈ ਉਸ ਵਿਅਕਤੀ ਨੂੰ ਕੋਈ ਵੀ ਪੁਲਿਸ ਦਾ ਡਰ ਖੌਫ ਨਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲਿ ਹੈ ਕੀ ਇਸ ਵਿਅਕਤੀ ਦਾ ਪੁਲਿਸ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਸ਼ਰੇਆਮ ਆਉਂਦੀਆਂ ਹਨ ਤੇ ਮਾਇਆ ਦੇ ਗੱਫੇ ਲੈ ਕਰਕੇ ਇਹਨਾਂ ਨੂੰ ਸ਼ਾਬਾਸ਼ੀ ਦਾ ਥਾਪੜਾ ਦੇ ਕੇ ਚਲੇ ਜਾਂਦੀਆਂ ਹਨ ਜਿਕਰਯੋਗ ਹੈ ਕਿ ਇਹਨਾਂ ਨੂੰ ਕਿਸ ਆਕਾ ਦਾ ਸਾਥ ਹੈ ਜਦ ਪੱਤਰਕਾਰ ਨੇ ਇਸ ਇਲਾਕੇ ਦਾ ਦੋਰਾ ਕੀਤਾ ਤਾਂ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਅਸੀਂ ਬਹੁਤ ਹੀ ਦੁਖੀ ਹਾਂ ਸਾਡੀ ਬਾਤ ਨਾ ਤਾਂ ਕੋਈ ਅਕਾਲੀ ਦਲ , ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਾ ਕਿਸੇ ਵੀ ਪਾਰਟੀ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਇਹ ਕਾਰੋਬਾਰ ਕੁਝ ਮਹੀਨਿਆਂ ਤੋਂ ਲਗਾਤਾਰ ਇਦਾਂ ਹੀ ਚਲਦਾ ਜਾ ਰਿਹਾ ਹੈ।ਉੱਥੇ ਹੀ ਲੋਕ ਨੇ ਦਸਿਆ ਕਿ ਜਦੋ ਅਸੀਂ ਇਹਨਾਂ ਦੇ ਘਰ ਲੜਕੇਆ ਦੀਆ ਲਾਈਨਾਂ ਦੇਖਦੇ ਹੈ ਤਾ ਅਸੀਂ ਇਹਨਾਂ ਨੂੰ ਇਹ ਕੰਮ ਕਰਨ ਤੋਂ ਰੋਕਦੇ ਹਾਂ ਤਾਂ ਸਾਨੂੰ ਇਹਨਾਂ ਵਿਅਕਤੀ ਦੁਆਰਾ ਧਮਕਾਇਆ ਜਾਂਦਾ ਹੈ ਲੋਕਾਂ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਸਵਪਨ ਸ਼ਰਮਾ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਜਲਦ ਤੋਂ ਜਲਦੀ ਨੱਥ ਪਾਈ ਜਾਵੇ।ਬਾਰ-ਬਾਰ ਖਬਰ ਲਗਾਣ ਤੇ ਵੀ ਡਿਵੀਜ਼ਨ ਨੰਬਰ 5 ਦੇ ਐਸਐਚਓ ਦੇ ਕੰਨ ਤੇ ਜੂ ਨਾ ਸਰਕੀ ।

    D ਨਾਮ ਦੇ ਵਿਅਕਤੀ ਦੇ ਅਗਲੇ ਭਾਗ ਵਿਚ ਹੋਰ ਵੀ ਕਰਾਂਗੇ ਨਵੇਂ ਖੁਲਾਸੇ ।