ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਤੇ ਬਰਫਬਾਰੀ ਦੌਰਾਨ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨਾਂ ਲਈ ਸੈਲਾਨੀਆਂ ਦੀ ਭੀੜ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ‘ਚ ਹਿਮਾਚਲ ‘ਚ ਭਾਰੀ ਜਾਮ ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਰੋਹਤਾਂਗ ਦੇ ਅਟਲ ਸੁਰੰਗ ‘ਤੇ ਸੈਂਕੜੇ ਸੈਲਾਨੀ ਲੰਬੀਆਂ ਕਤਾਰਾਂ ‘ਚ ਫਸੇ ਰਹੇ। ਕਈ ਕਿਲੋਮੀਟਰ ਤਕ ਟ੍ਰੈਫਿਕ ਜਾਮ ਲੱਗਾ ਹੋਆ ਹੈ। ਇਸ ਦੇ ਨਾਲ ਹੀ ਹੋਟਲ 90 ਫੀਸਦੀ ਤਕ ਫੁੱਲ ਹਨ।
ਸ਼ਿਮਲਾ ਤੇ ਮਨਾਲੀ ‘ਚ ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟ ਗਏ। ਅਟਲ ਟਨਲ, ਰੋਹਤਾਂਗ ‘ਤੇ ਸੈਂਕੜੇ ਸੈਲਾਨੀ ਲੰਬੀਆਂ ਕਤਾਰਾਂ ‘ਚ ਫਸੇ ਰਹੇ ਕਿਉਂਕਿ ਸੈਲਾਨੀ ਇਕ ਦਿਨ ‘ਚ 28,210 ਵਾਹਨਾਂ ‘ਚ ਉੱਥੇ ਪਹੁੰਚੇ।
ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਸੈਲਾਨੀਆਂ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਹੈ। 30 ਤੇ 31 ਦਸੰਬਰ ਨੂੰ ਪਹਾੜਾਂ ‘ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ।
#WATCH | Himachal Pradesh: Traffic congestion and slow vehicular movement witnessed in Manali as people throng to hilly areas ahead of Christmas and New Year pic.twitter.com/XVxwhBal2a
— ANI (@ANI) December 24, 2023
1 ਤੋਂ 6 ਜਨਵਰੀ ਤਕ ਮਨਾਲੀ ਕਾਰਨੀਵਲ ਹੋਣ ਕਾਰਨ ਸੈਲਾਨੀਆਂ ਦੀ ਗਿਣਤੀ ਵੀ ਵਧੇਗੀ। ਸ਼ਿਮਲਾ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਇਕ ਫੇਸਬੁੱਕ ਪੋਸਟ ‘ਚ ਕਿਹਾ ਕਿ ਪਿਛਲੇ 72 ਘੰਟਿਆਂ ਵਿੱਚ 55,345 ਵਾਹਨ ਸ਼ਿਮਲਾ ਵਿੱਚ ਦਾਖਲ ਹੋਏ। ਸੈਲਾਨੀਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਜਾ ਰਹੇ ਹਨ। ਇਸ ਦੇ ਲਈ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।
ਹਿਮਾਚਲ ‘ਚ ਲਾਹੌਲ ਸਪਿਤੀ ਤੇ ਕੁੱਲੂ ਦੀ ਰੋਹਤਾਂਗ ਸੁਰੰਗ ‘ਚ ਭਾਰੀ ਬਰਫਬਾਰੀ ਹੋ ਰਹੀ ਹੈ, ਇਸ ਲਈ ਸੈਲਾਨੀ ਰੋਹਤਾਂਗ ਸੁਰੰਗ, ਕੋਕਸਰ, ਸਿਸੂ ਵੱਲ ਜਾ ਰਹੇ ਹਨ। ਇਹੀ ਕਾਰਨ ਹੈ ਕਿ 24 ਦਸੰਬਰ ਨੂੰ ਰਿਕਾਰਡ 28210 ਟੂਰਿਸਟ ਵਾਹਨ ਅਟਲ ਸੁਰੰਗ ਤੋਂ ਲੰਘੇ ਅਤੇ ਘੰਟਿਆਂਬੱਧੀ ਜਾਮ ਲੱਗਿਆ ਰਿਹਾ।
ਲਾਹੌਲ ਦੇ ਪੁਲਿਸ ਸੁਪਰਡੈਂਟ ਸਪਿਤੀ ਮਯੰਕ ਚੌਧਰੀ ਨੇ ਦੱਸਿਆ ਕਿ ਲਾਹੌਲ ਦੇ ਸੈਰ-ਸਪਾਟਾ ਸਥਾਨਾਂ ‘ਤੇ ਵੱਡੀ ਗਿਣਤੀ ‘ਚ ਸੈਲਾਨੀ ਆ ਰਹੇ ਹਨ। ਆਵਾਜਾਈ ਨੂੰ ਚਾਲੂ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਘਾਟੀ ਵਿਚ ਸੈਲਾਨੀਆਂ ਦੀ ਆਵਾਜਾਈ ਮੌਸਮ ‘ਤੇ ਨਿਰਭਰ ਕਰੇਗੀ