ਫਰੀਦਕੋਟ(ਵਿਪਨ ਕੁਮਾਰ ਮਿਤੱਲ) :- ਪੰਜਾਬ ਸਾਬਕਾ ਲੈਫਟੀਨੈਂਟ ਗਵਰਨਰ ਮਾਇਕਲ ਉਡਵਾਇਰ ਦੀ ਹੱਤਿਆ ਕਰਕੇ ਜਲਾਇਆ ਵਾਲਾ ਬਾਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮਾਰੇ ਗਏ ਨਿਰਦੋਸ਼ ਭਾਰਤੀਆਂ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ 125 ਵਾਂ ਜਨਮ ਦਿਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਬੱਸ ਸਟੈਂਡ ਫਰੀਦਕੋਟ ਵਿਖੇ ਮਨਾਇਆ ਗਿਆ।ਸੁਸਾਇਟੀ ਸੀਨੀਅਰ ਮੈਂਬਰ ਸ ਰਜਵੰਤ ਸਿੰਘ ਨੇ ਸਭਨਾ ਨੂੰ ਜੀ ਆਇਆ ਨੂੰ ਕਿਹਾ। ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਨਮ 26ਦਸੰਬਰ 1899 ਨੂੰ ਜ਼ਿਲਾ ਸੰਗਰੂਰ ਦੇ ਸ਼ਹਿਰ ਸੁਨਾਮ ਬ੍ਰਿਟਿਸ਼ ਇੰਡੀਆ ਵਿਖੇ ਹੋਇਆ।ਉਹਨਾ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਜਨਰਲ ਮਾਈਕਲ ਉਡਵਾਇਰ ਵੱਲੋਂ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਣੋ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋ 20ਸਾਲ ਤੱਕ ਬੁਝਣ ਨਹੀਂ ਦਿੱਤੀ ਇਹ ਇਕ ਵਿਲੱਖਣ ਇਤਿਹਾਸਿਕ ਉਧਾਹਰਣ ਹੈ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਇੱਕ ਪ੍ਰਮੁੱਖ ਕ੍ਰਾਂਤੀਕਾਰੀ ਅਤੇ ਅਜਾਦੀ ਘੁਲਾਟੀਏ ਸਨ ਜਿੰਨਾ ਨੇ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।ਉਹਨਾ ਇਹ ਵੀ ਦਸਿਆ ਕਿ ਸ਼ਹੀਦ ਊਧਮ ਸਿੰਘ ਨੂੰ ਰਾਮ ਮੁਹੰਮਦ ਸਿੰਘ ਅਜ਼ਾਦ ਅਤੇ ਉਧੇ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।ਊਧਮ ਸਿੰਘ ਨੂੰ ਜਲਿਆਂ ਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਜਨਰਲ ਮਾਈਕਲ ਉਡਵਾਇਰ ਦੀ 13 ਮਾਰਚ 1940 ਵਿੱਚ ਲੰਡਨ ਵਿੱਚ ਹੱਤਿਆ ਕਰਨ ਕਰਕੇ ਵੀ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ 40ਸਾਲ ਦੀ ਉਮਰ ਵਿੱਚ ਸ਼ਹੀਦ ਊਧਮ ਸਿੰਘ ਨੂੰ 31ਜੁਲਾਈ 1940 ਨੂੰ ਪੈਨਟਵਿਲੇ ਜੇਲ ਲੰਡਨ ਇੰਗਲੈਂਡ ਵਿਖੇ ਫਾਂਸੀ ਦਿੱਤੀ ਗਈ ਤੇ ਉਸ ਦੀ ਮੌਤ ਹੋ ਗਈ।ਅੱਜ ਪੂਰੇ ਦੇਸ਼ ਵਿੱਚ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਜਿੰਨਾ ਵਿੱਚ ਲੜਕੀਆਂ ਵੀ ਸ਼ਾਮਿਲ ਸਨ, ਪੀ .ਆਰ . ਟਿ. ਸੀ. ਦੇ ਸੇਵਾ ਮੁਕਤ ਮੁਲਾਜਮਾਂ ਨੇ ਹਿੱਸਾ ਲਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਹਾਜ਼ਰੀਨ ਨੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਹੀਦ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਰੇਸ਼ ਅਰੋੜਾ,ਰਜਵੰਤ ਸਿੰਘ,ਜੀਤ ਸਿੰਘ ਸਿੱਧੂ,ਸਤਨਾਮ ਸਿੰਘ ਬੱਤਰਾ ,ਰਾਜੇਸ਼ ਸੁਖੀਜਾ, ਸ ਨਛੱਤਰ ਸਿੰਘ, ਜਸਵੰਤ ਲਾਲ,ਸੁਖਦੇਵ ਸਿੰਘ,ਗੁਰਮੇਜ ਸਿੰਘ,ਜਗਰਾਜ ਸਿੰਘ,ਮਹਿੰਦਰ ਸਿੰਘ,ਬਲਜਿੰਦਰ ਸਿੰਘ,ਨਵਜੋਤ ਸਿੰਘ, ਹੁਨਰਪ੍ਰੀਤ ਸਿੰਘ, ਸੁਖ ਚਾਹਲ,ਹਰਜਿੰਦਰ ਸਿੰਘ,ਹਰਵਿੰਦਰ ਸਿੰਘ,ਵਿਸ਼ਾਲ ਸਿੰਘ,ਧਰਮਵੀਰ ਸਿੰਘ,ਲਵਪ੍ਰੀਤ ਸਿੰਘ, ਜੱਸ ਚਹਿਲ,ਮਨੀਸ਼ ਮੁਦਕੀ,ਸੁਖਮਨ ਚੰਦਬਾਜਾ ,ਰਵਿੰਦਰ ਕੌਰ,ਪਰਮਜੀਤ ਕੌਰ,ਹਰਪ੍ਰੀਤ ਕੌਰ,ਮੰਜੂ,ਹਰਲੀਨ ਕੌਰ ਆਦਿ ਹਾਜਰ ਸਨ। ਅੰਤ ਵਿੱਚ ਜੀਤ ਸਿੰਘ ਸਿੱਧੂ ਨੇ ਸਭਨਾ ਦਾ ਧੰਨਵਾਦ ਕੀਤਾ।