ਲੁਧਿਆਣਾ ਦੇ ਲੁਹਾਰਾ ਨੇੜੇ ਨਹਿਰ ਦੇ ਕੋਲ ਇੱਕ ਤੇਜ਼ ਰਫਤਾਰ ਕਾਰ ਚਾਲਕ ਵੱਲੋਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਕੇ ਤਿੰਨ ਵਿਅਕਤੀਆਂ ਨੂੰ ਫੱਟੜ ਕਰ ਦਿੱਤਾ ਗਿਆ। ਕਾਰ ਚਾਲਕ ਖੁਦ ਨੂੰ ਪੰਜਾਬ ਰੋਡਵੇਜ਼ ਦਾ ਮੁਲਾਜ਼ਮ ਦੱਸ ਰਿਹਾ ਸੀ, ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।ਹਾਦਸੇ ਤੇ ਚਸ਼ਮਦੀਦਾ ਦਾ ਕਹਿਣਾ ਸੀ ਕਿ ਕਾਰ ਚਾਲਕ ਬਹੁਤ ਤੇਜ਼ੀ ਨਾਲ ਗੱਡੀ ਚਲਾ ਰਿਹਾ ਸੀ। ਲੱਗਦਾ ਸੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਵੇ। ਹਾਲਾਂਕਿ ਜਦੋਂ ਉਸ ਨੂੰ ਹਾਦਸੇ ਤੋਂ ਬਾਅਦ ਰੋਕ ਕੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਨੇ ਜਲਦੀ ਖੰਨਾ ਜਾਣਾ ਹੈ। ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਹੈ।ਉਹਨਾਂ ਨੇ ਪੁਲਿਸ ’ਤੇ ਵੀ ਇੱਕ ਘੰਟਾ ਦੇਰੀ ਨਾਲ ਪਹੁੰਚਣ ਦਾ ਇਲਜਾਮ ਲਗਾਇਆ। ਜਦਕਿ ਆਰੋਪੀ ਦਾ ਕਹਿਣਾ ਸੀ ਕਿ ਉਹ ਠੀਕ ਢੰਗ ਨਾਲ ਕਾਰ ਚਲਾ ਰਿਹਾ ਸੀ ਕਿ ਅਚਾਨਕ ਮੋਟਰ ਸਾਈਕਲਾਂ ਨੇ ਗਲਤ ਤਰੀਕੇ ਨਾਲ ਕੱਟ ਮਾਰਿਆ। ਮੌਕੇ ’ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਸੁਚਨਾ ਮਿਲਣ ਮਗਰੋਂ ਹੀ ਉਹ ਘਟਨਾ ਸਥਾਨ ਵਿਖੇ ਪਹੁੰਚ ਗਏ। ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਥਾਣਾ ਡਾਬਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤਾਂ ਨੂੰ ਵੀ ਥਾਣੇ ਪਹੁੰਚਣ ਲਈ ਕਿਹਾ ਗਿਆ ਹੈ।