ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ (Vande Bharat Express) ਰੇਲਗੱਡੀ ਦੇ ਸੰਚਾਲਨ ਦੇ ਸ਼ੁਰੂ ਹੋਣ ਤੋਂ ਬਾਅਦ ਅੱਜ ਦੂਜੀ ਵੰਦੇ ਭਾਰਤ ਐਕਸਪ੍ਰੈਸ (ਟਰੇਨ ਨੰਬਰ 22488) ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਵਿਚਕਾਰ ਚੱਲੇਗੀ। ਵੰਦੇ ਭਾਰਤ ਸਾਢੇ 5 ਘੰਟਿਆਂ ਵਿੱਚ 457 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਹਾਲਾਂਕਿ ਹੋਰ ਰੇਲ ਗੱਡੀਆਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 7 ਤੋਂ ਸਾਢੇ 7 ਘੰਟੇ ਲੱਗਦੇ ਹਨ। ਸ਼ਤਾਬਦੀ ਐਕਸਪ੍ਰੈਸ ਵੀ ਲਗਭਗ 6 ਘੰਟੇ ਲੈਂਦੀ ਹੈ
ਪੰਜਾਬ ਦੇ 5 ਸਟੇਸ਼ਨਾਂ ਵਿੱਚੋਂ 4
ਵੰਦੇ ਭਾਰਤ ਐਕਸਪ੍ਰੈਸ ਸਵੇਰੇ 8.05 ਵਜੇ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਲਈ ਰਵਾਨਾ ਹੋਈ। ਇਹ ਬਿਆਸ ਵਿਖੇ 8.33/8.35 ਵਜੇ (2 ਮਿੰਟ), ਜਲੰਧਰ ਕੈਂਟ 9.12 ਤੋਂ 9.14 ਵਜੇ, ਫਗਵਾੜਾ 9.24 ਤੋਂ 9.26 ਵਜੇ, ਲੁਧਿਆਣਾ 9.56 ਤੋਂ 9.58 ਵਜੇ, ਅੰਬਾਲਾ ਕੈਂਟ ਜੰਕਸ਼ਨ 11.04 ਤੋਂ 11.11 ਵਜੇ ਰੁਕੇਗੀ। ਟਰੇਨ ਦੁਪਹਿਰ 1.30 ਵਜੇ ਪੁਰਾਣੀ ਦਿੱਲੀ ਸਟੇਸ਼ਨ ਪਹੁੰਚੇਗੀ।
ਟਰੇਨ ‘ਚ 8 ਡੱਬੇ, ਸ਼ੁੱਕਰਵਾਰ ਨੂੰ ਨਹੀਂ ਚੱਲਣਗੇ
ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟਰੇਨ ਵਿੱਚ 8 ਡੱਬੇ (530 ਸੀਟਾਂ) ਹੋਣਗੇ। ਦੱਸ ਦਈਏ ਕਿ ਰੇਲਵੇ ਵੱਲੋਂ 6 ਜਨਵਰੀ ਤੋਂ ਅੰਮ੍ਰਿਤਸਰ ਤੋਂ ਪੁਰਾਣੀ ਦਿੱਲੀ ਵਿਚਾਲੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਹਫਤੇ ‘ਚ 6 ਦਿਨ ਵੀ ਪਟੜੀ ‘ਤੇ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ।