ਜਲੰਧਰ (ਵਿੱਕੀ ਸੂਰੀ) : ਜਲੰਧਰ ਵਿਚ ਲਗਾਤਾਰ ਚੋਰੀ ਦੀਆ ਵਾਰਦਾਤਾਂ ਵਧਦੀਆ ਜਾ ਰਹੀਆਂ ਹਨ | ਇਹੋ ਜਿਹਾ ਇਕ ਨਵਾਂ ਮਾਮਲਾ ਕੱਲ ਰਾਤ ਬਸਤੀ ਸ਼ੇਖ ਤੋਂ ਸਾਮਹਣੇ ਆਇਆ ਹੈ ਜਿੱਥੇ ਕਿ ਚੋਰ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਦੇ ਲੋਕਰ ਵਿਚ ਪਏ ਕੁੱਝ ਪੈਸੇ ਤੇ ਦੋ ਸਰੰਡਰ ਲੈ ਕੇ ਹੋਏ ਫਰਾਰ ਹੋ ਗਏ।
ਜਦੋ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਓਥੋਂ ਦੀ ਲੇਡੀਜ ਨਾਲ ਗੱਲ ਬਾਤ ਕੀਤੀ ਤਾ ਓਹਨਾ ਨੇ ਦਸਿਆ ਕਿ ਉਹ ਪ੍ਰਾਈਵੇਟ ਜੋਬ ਕਰਦੀ ਤੇ ਉਹ ਆਪਣੇ ਘਰੋਂ ਕੰਮ ਤੇ ਗਈ ਹੋਈ ਸੀ ਤੇ ਘਰ ਵਿਚ ਕੋਈ ਵੀ ਨਹੀਂ ਸੀ ਜਦੋ ਉਹ ਵਾਪਿਸ ਆਈ ਤੇ ਓਹਨਾ ਨੇ ਦੇਖਿਆ ਕਿ ਉਸ ਦੇ ਘਰ ਵਿਚ ਚੋਰੀ ਹੋਈ ਪਈ ਸੀ। ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੌਕੇ ਤੇ ਸੂਚਨਾ ਦੇ ਦਿਤੀ ਗਈ ਹੈ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।ਇਹ ਚੋਰੀਆਂ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਲੋਕਾਂ ਨੇ ਇਥੇ ਇਹ ਸਵਾਲ ਉਠਾਏ ਹਨ ਕਿ ਪੁਲਿਸ ਦਾ ਗ੍ਰਸਤ ਹਰ ਜਗਾ ਤੇ ਵਧਾ ਦੇਣਾ ਚਾਹੀਦਾ ਹੈ।