ਫਰੀਦਕੋਟ (ਵਿਪਨ ਕੁਮਾਰ ਮਿਤੱਲ) :- ਅਯੋਧਿਆ ਰਾਮ ਮੰਦਰ ਤੋਂ ਆਇਆ ਸੱਦਾ ਅਕਸ਼ਤ ( ਪੀਲ਼ੇ ਚਾਵਲ ) ਅਤੇ ਸੱਦਾ ਪੱਤਰ ਘਰ ਘਰ ਪਹੁੰਚਦਾ ਕਰਨ ਲਈ ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਫਰੀਦਕੋਟ ਵੀ ਮੈਦਾਨ ਵਿੱਚ ਉਤਰ ਆਈ ਹੈ, ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਾਬਾ ਫਰੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਰਕੇਸ਼ ਗਰਗ ਅਤੇ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਦੇ ਸਰਪ੍ਰਸਤ ਨਾਇਬ ਰਾਜ ਜੀ ਪੱਪੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਆਉਣ ਦਾ ਸੱਦਾ ਹੈ। ਉਹਨਾ ਦੱਸਿਆ ਕਿ 22 ਜਨਵਰੀ ਨੂੰ ਮੂਰਤੀ ਸਥਾਪਨਾ ਦੇ ਮੌਕੇ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸੰਕੀਰਤਨ ਕੀਤਾ ਜਾਵੇਗਾ ਅਤੇ 1 ਵਜੇ ਸਾਰੇ ਮੰਦਰਾਂ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਮਹਾ ਆਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਜੋ ਸ਼ਰਧਾਲੂ ਅਯੁੱਧਿਆ ਨਹੀਂ ਪਹੁੰਚ ਸਕਦੇ ਉਹ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਅਤੇ ਹੋਰ ਵੀ ਜਿਹੜੇ ਨੇੜੇ ਮੰਦਰ ਹਨ ਉਹਨਾਂ ਵਿੱਚ ਆ ਕੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਾ ਆਰਤੀ ਵਿੱਚ ਹਿੱਸਾ ਲੈਣ, ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਸ਼੍ਰੀ ਪ੍ਰਬੋਧ ਕੁਮਾਰ ਸ਼ਰਮਾ ਜੀ ਨੇ ਦੱਸਿਆ ਕਿ ਇਹ ਅਕਸ਼ਤ ਅਯੁੱਧਿਆ ਤੋਂ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਰ ਜਿਸ ਦਾ ਨਿਰਮਾਣ ਹੋ ਚੁਕਾ ਅਤੇ 22 ਤਾਰੀਕ ਕੋ ਪ੍ਰਭੂ ਸ੍ਰੀ ਰਾਮ ਜੀ ਬਿਰਾਜਮਾਨ ਹੋ ਰਹੇ ਹੈ ਉਸ ਦੇ ਸਬੰਧ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਸੱਦਾ ਪੱਤਰ ਦੇ ਰੂਪ ਵਿੱਚ ਪੀਲੇ ਚਾਵਲ ਕਲਸ਼ ਦੇ ਰੂਪ ਵਿੱਚ ਆਏ ਹਨ, ਉਹਨਾਂ ਇਹ ਵੀ ਦੱਸਿਆ ਕਿ ਸਭ ਤੋਂ ਪਹਿਲਾ ਸੱਦਾ ਪੱਤਰ ਦੇ ਰੂਪ ਵਿੱਚ ਅਕਸ਼ਤ ਗੇਲਾ ਰਾਮ ਗੇਰਾ ਟਰੱਸਟ ਪਹੁੰਚੇ ਅਤੇ ਉਥੋਂ ਸਾਰੇ ਮੰਦਰਾਂ ਵਿੱਚ ਕਲਸ਼ ਵੰਡੇ ਗਏ। ਮੰਦਰ ਕਮੇਟੀ ਪ੍ਰਧਾਨ ਸ਼੍ਰੀ ਰਾਕੇਸ਼ ਗਰਗ ਨੇ ਦੱਸਿਆ ਕਿ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਤੇ 500 ਸਾਲ ਬਾਅਦ ਸ਼੍ਰੀ ਰਾਮ ਜੀ ਅਯੋਧਿਆ ਵਾਪਸ ਆ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਲੋਕਾਂ ਨੂੰ ਇਨਾਂ ਚਾਅ ਹੈ ਕਿ ਲੋਕ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਇਸ ਮੌਕੇ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੋਸਾਇਟੀ ਤੋ ਰਾਕੇਸ਼ ਗਰਗ, ਰਜਿੰਦਰ ਅਰੋੜਾ, ਗੁਰਪ੍ਰੀਤ ਪੱਕਾ, ਪ੍ਰਦੀਪ ਗਰਗ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ, ਜਗਦੀਸ਼ ਸਹਿਗਲ, ਰਕੇਸ਼ ਸ਼ਰਮਾ, ਪਰਵਿੰਦਰ ਕੰਧਾਰੀ, ਬਲਜਿੰਦਰ ਬਰਾੜ, ਜਸਵਿੰਦਰ ਵਰਮਾ, ਅਤੇ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਦੇ ਸਰਪ੍ਰਸਤ ਨਾਇਬ ਰਾਜ ਜੀ ਪੱਪੀ, ਮੀਤ ਪ੍ਰਧਾਨ ਨੀਲਮ ਵਰਮਾ, ਕੈਸ਼ੀਅਰ ਬਲਜਿੰਦਰ ਸਿੰਘ ਗੋਪੀ, ਮੰਦਰ ਦੇ ਪੁਜਾਰੀ ਪੰਡਿਤ ਪ੍ਰਬੋਧ ਸ਼ਰਮਾ, ਸ਼੍ਰੀਮਤੀ ਸੁਨੀਤਾ ਦੀਕਸ਼ਿਤ, ਆਦਿ ਹਾਜ਼ਰ ਸਨ।