ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ। ਅੱਜ ਫਿਰ ਘਾਹ ਮੰਡੀ ਚੌਂਕ ਦਾ ਇਕ ਤਾਜਾ ਮਾਮਲਾ ਸਾਮ੍ਹਣੇ ਆਇਆ ਹੈ ਜਿੱਥੇ ਕਿ ਇਕ ਪ੍ਰਵਾਸੀ ਮਜ਼ਦੂਰ ਨੂੰ ਲੁੱਟਿਆ ਗਿਆ ਮੌਕੇ ਤੇ ਪਹੁੰਚੀ ਪੀਸੀਆਰ ਟੀਮ ਨੇ ਪ੍ਰਵਾਸੀ ਦੀ ਗੱਲ ਨਾ ਸੁਣੀ ਉਥੋਂ ਦੇ ਲੋਕਾਂ ਨੇ ਆਪ ਉਹਨਾਂ ਲੁਟੇਰੇ ਦਾ ਪਿੱਛਾ ਕੀਤਾ ਪਰ ਉਹ ਪਲਸਰ ਮੋਟਰ ਸਾਈਕਲ ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਅੱਜ ਦੁਪਹਿਰ ਵੱਡਾ ਬਾਜ਼ਾਰ ਬਸਤੀ ਸ਼ੇਖ ਦੇ ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟਰੀ ਜੀ ਦੀ ਧਰਮ ਪਤਨੀ ਜੋ ਕੀ ਆਪਣੀ ਬੁਟੀਕ ਬਾਜ਼ਾਰ ਵਿਚ ਲਗਾਂਦੀ ਹੈ ਅਤੇ ਉਹ ਦੁਕਾਨ ਤੇ ਬੈਠੇ ਹੋਏ ਸਨ। ਇੱਕ ਵਿਅਕਤੀ ਜੋ ਐਕਟਿਵ ਤੇ ਆਇਆ ਉਹਦੇ ਨਾਲ ਇੱਕ ਬੱਚਾ ਸੀ ਜੋ ਕਿ 14, 15 ਸਾਲ ਦਾ ਸੀ। ਉਸ ਬੱਚੇ ਨੇ ਆ ਕਰਕੇ ਉਸ ਬੀਬੀ ਕੋਲੋਂ ਫੋਨ ਦੀ ਮੰਗ ਕੀਤੀ ਕਿ ਮੈਂ ਆਪਣੇ ਘਰ ਆਪਣੀ ਮੰਮੀ ਨੂੰ ਫੋਨ ਕਰਨਾ ਹੈ ਤੇ ਓਹਨਾ ਨੇ ਆਪਣਾ ਫੋਨ ਦੇ ਦਿੱਤਾ ਤੇ ਉਸ ਦਾ ਪਿਤਾ ਵੀ ਸਾਈਡ ਤੇ ਖੜਾ ਉਸਨੂੰ ਕਹਿ ਰਿਹਾ ਸੀ ਕਿ ਆਪਣੀ ਮੰਮੀ ਤੋਂ ਪੁੱਛ ਲੈ ਕੇ ਕਿ ਲੈ ਕੇ ਆਣਾ ਹੈ, ਤੇ ਉਹ ਬੱਚਾ ਫੋਨ ਤੇ ਗੱਲ ਕਰਦਾ ਕਰਦਾ ਐਕਟੀਵਾ ਦੇ ਕੋਲ ਜਾ ਪਹੁੰਚਾ ਤੇ ਉਸਦੇ ਪਿਤਾ ਨੇ ਐਕਟੀਵਾ ਭਜਾ ਲਈ ਤੇ ਉਹ ਦੋਨੋਂ ਫੋਨ ਲੈ ਕੇ ਫਰਾਰ ਹੋ ਗਏ । ਜਦ ਪਰਿਵਾਰ ਟਵੀਜ਼ਨ ਨੰਬਰ ਪੰਜ ਵਿੱਚ ਪਹੁੰਚਿਆ ਤਾਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਇਹ ਗੱਲ ਕਹੀ ਕੀ ਚੋਰੀ ਦੀ ਫੁਟੇਜ ਕਢਵਾ ਕੇ ਲੈ ਕੇ ਆਓ । ਵੈਸਟ ਹਲਕੇ ਦੇ ਹਾਲਾਤ ਬਤ ਤੋਂ ਬਤਰ ਹੋਏ ਜਾ ਰਹੇ ਹਨ। ਕਮਿਸ਼ਨਰ ਸਾਹਿਬ ਤੇ ਇਲਾਕਾ ਐਸਐਚਓ ਤੋਂ ਲੋਕ ਇਹ ਮੰਗ ਕਰ ਰਹੇ ਹਨ ਕਿ ਇਹਨਾਂ ਚੋਰਾਂ ਨੂੰ ਠੰਡ ਪਾਈ ਜਾਵੇ।