ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਵਿਪਨ ਮਿੱਤਲ) : ਪਿਛਲੇ ਦਿਨੀਂ ਸ਼ਹਿਰ ਨਿਵਾਸੀ ਰਾਜੇਸ਼ ਕੁਮਾਰ ਕੁੱਕੂ ਦੀ ਦੇਖ ਰੇਖ ਅਤੇ ਅਗਵਾਈ ਹੇਠ ‘ਭਰਤ ਮਿਲਾਪ ਅਤੇ ਰਾਮ ਰਾਜ ਉਤਸਵ’ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ ਸੀ। ਸਮੁੱਚੇ ਸ਼ਹਿਰ ਨਿਵਾਸੀਆਂ ਨੇ ਇਸ ਉਤਸਵ ਵਿਚ ਭਾਰੀ ਗਿਣਤੀ ’ਚ ਸ਼ਿਰਕਤ ਕੀਤੀ ਅਤੇ ਅਨੰਦ ਮਾਣਿਆ ਸੀ। ਉਕਤ ਉਤਸਵ ਦੌਰਾਨ ਕਲਾਕਾਰਾਂ ਵੱਲੋਂ ਰਮਾਇਣ ਦੇ ਵੱਖ-ਵੱਖ ਸਤਿਕਾਰਤ ਪਾਤਰਾਂ ਨੂੰ ਕਲਾਤਮਕ ਢੰਗ ਨਾਲ ਸਟੇਜ ’ਤੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਉਕਤ ਕਲਾਕਾਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਕਰਯੋਗ ਹੈ ਕਿ ਮੁਕਤਸਰ ਵਿਕਾਸ ਮਿਸ਼ਨ ਸੰਸਥਾ ਨੇ ਨਿਵੇਕਲੀ ਪਹਿਲ ਕਰਦੇ ਹੋਏ ਉਕਤ ਕਲਾਕਾਰਾਂ ਦੀ ਹੌਂਸਲਾ ਅਫਜਾਈ ਕਰਨ ਲਈ ਸਭ ਤੋਂ ਪਹਿਲਾਂ ਇਹ ਉਪਰਾਲਾ ਕੀਤਾ ਹੈ। ਅੱਜ ਦੇ ਸਨਮਾਨ ਸਮਾਰੋਹ ਦੌਰਾਨ ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਫਸਟ ਨਿਰੰਜਣ ਰੱਖਰਾ, ਸੀਨੀਅਰ ਮੀਤ ਪ੍ਰਧਾਨ ਸੈਕਿੰਡ ਪ੍ਰਦੀਪ ਧੂੜੀਆ, ਮੀਤ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਕੈਸ਼ੀਅਰ ਡਾ. ਸੰਜੀਵ ਮਿੱਢਾ, ਸੀਨੀਅਰ ਆਗੂ ਪ੍ਰਸ਼ੋਤਮ ਗਿਰਧਰ ਆਰ.ਏ. ਅਤੇ ਨਰਿੰਦਰ ਕਾਕਾ ਤੋਂ ਇਲਾਵਾ ਬਿਮਲਾ ਢੋਸੀਵਾਲ, ਮਿਸ਼ਨ ਦੀ ਸਾਬਕਾ ਸੀਨੀਅਰ ਸੈਕਿੰਡ ਮੀਤ ਪ੍ਰਧਾਨ ਕਵਿਤਾ ਕਮਰਾ, ਏਕਤਾ ਜੋਸ਼ੀ, ਪਰਾਚੀ ਜੋਸ਼ੀ, ਜਾਨਵੀ ਜੋਸ਼ੀ ਅਤੇ ਰੇਸ਼ਮ ਲਾਲ ਸ਼ਰਮਾ ਆਦਿ ਵੀ ਮੌਜੂਦ ਸਨ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਅੱਜ ਦੇ ਸਨਮਾਨ ਸਮਾਰੋਹ ਦੌਰਾਨ ਭਰਤ ਮਿਲਾਪ ਸਮਾਗਮ ਦੇ ਮੁੱਖ ਪ੍ਰਬੰਧਕ, ਸਹਾਇਕ ਨਿਰਦੇਸ਼ਕ, ਅਸਿਸਟੈਂਟ, ਆਰਟ ਐਂਡ ਕਰਾਫਟ ਇੰਚਾਰਜ ਅਤੇ ਕੋਰੀਓਗ੍ਰਾਫਰਾਂ ਦਾ ਮਾਣ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਕਮੇਟੀ ਦੇ ਮੁੱਖ ਪ੍ਰਬੰਧਕ ਅਤੇ ਭਗਵਾਨ ਰਾਮ ਚੰਦਰ ਦੀ ਭੂਮਿਕਾ ਨਿਭਾਉਣ ਵਾਲੇ ਰਾਜੇਸ਼ ਕੁਮਾਰ ਕੁੱਕੂ ਸਮੇਤ ਭਰਤ ਦੀ ਭੂਮਿਕਾ ਅਦਾ ਕਰਨ ਵਾਲੇ ਜਗਦੀਸ਼ ਜੋਸ਼ੀ ਅਤੇ ਕਈ ਆਇਟਮਾਂ ਵਿਚ ਭਾਗ ਲੈਣ ਵਾਲੇ ਪਿਤਾਂਬਰ ਕਮਰਾ ਸਮੇਤ ਦਰਸ਼ਨਾ ਰਾਣੀ, ਸੋਨੀ, ਅਸ਼ੋਕ ਬੱਤਰਾ, ਲਾਡਾ, ਰੀਨਾ ਰਾਣੀ, ਰੇਨੂੰ ਸ਼ਰਮਾ, ਬਲੋਜਨ ਮਾਨ, ਤਿਲਕ ਰਾਜ, ਲਵਲੀ, ਵੇਦ ਖੰਨਾ, ਸ਼ਕਤੀ, ਸ਼ੀਤਲ, ਪ੍ਰਦੀਪ, ਕੀਰਤੀ, ਸ਼ੋਭਾ ਜੋਸ਼ੀ, ਰਜਨੀ ਜੋਸ਼ੀ, ਪੰਡਿਤ ਪੂਰਨ ਚੰਦਰ ਜੋਸ਼ੀ, ਸੰਤੋਸ਼ ਰਾਣੀ, ਅੰਜੂ ਅਤੇ ਵਿਜੇ ਕੁਮਾਰ ਆਦਿ ਨੂੰ ਮਿਸ਼ਨ ਵੱਲੋਂ ਸ਼ਾਨਦਾਰ ਮੋਮੈਂਟੋ ਅਤੇ ਸਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਢੋਸੀਵਾਲ ਨੇ ਉਕਤ ਉਤਸਵ ਦੀ ਸ਼ਾਨਦਾਰ ਸਫਲਤਾ ਲਈ ਇਸਦੇ ਪ੍ਰਬੰਧਕਾਂ ਅਤੇ ਕਲਾਕਾਰਾਂ ਨੂੰ ਵਧਾਈ ਦਿਤੀ। ਉਨ੍ਹਾਂ ਅੱਗੇ ਕਿਹਾ ਕਿ ਕਲਾਕਾਰ ਸਮੁੱਚੇ ਸਮਾਜ ਦੀਆਂ ਘਟਨਾਵਾਂ ਨੂੰ ਵਧੀਆ ਢੰਗ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਅਤੇ ਇਹ ਕਲਾਕਾਰ ਸਮੁੱਚੇ ਸਮਾਜ ਦਾ ਕੀਮਤੀ ਗਹਿਣਾ ਹੁੰਦੇ ਹਨ। ਸਮਾਰੋਹ ਦੌਰਾਨ ਜਗਦੀਸ਼ ਜੋਸ਼ੀ ਨੇ ਸਮੂਹ ਕਲਾਕਾਰਾਂ ਦੀ ਮੌਜੂਦ ਮੈਂਬਰਾਂ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਣ-ਪਛਾਣ ਕਰਵਾਈ। ਸਮਾਰੋਹ ਦੌਰਾਨ ਪੰਡਿਤ ਪੂਰਨ ਚੰਦਰ ਜੋਸ਼ੀ ਸਮੇਤ ਸਮੂਹ ਬੁਲਾਰਿਆਂ ਨੇ ਮਿਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਸ਼ਲਾਘਾ ਕਰਦੇ ਹੋਏ ਪ੍ਰਧਾਨ ਢੋਸੀਵਾਲ ਨੂੰ ਵਧਾਈ ਦਿਤੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਸਮੁੱਚੇ ਕਲਾਕਾਰਾਂ ਵੱਲੋਂ ਜਗਦੀਸ਼ ਜੋਸ਼ੀ ਨੇ ਮੁਕਤਸਰ ਵਿਕਾਸ ਮਿਸ਼ਨ ਦਾ ਧੰਨਵਾਦ ਕੀਤਾ। ਸਮਾਰੋਹ ਦੇ ਅੰਤ ਵਿਚ ਸਭਨਾਂ ਲਈ ਵਿਸ਼ੇਸ਼ ਤੌਰ ’ਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।