ਬਲਾਕ ਸੰਮਤੀ ਮੈਂਬਰ ਤੇ ਸਰਪੰਚਾਂ ਨੇ ਲਾਏ ਗੰਭੀਰ ਦੋਸ਼
ਦਫ਼ਤਰੀ ਬਾਬੂਆਂ ਨੇ ਮਨਰੇਗਾ ਦੇ ਫਰਜ਼ੀ ਖਾਤੇ ਬਣਾ ਕਢਾ ਲੈ ਕਰੋੜਾਂ ਰੁਪਏ
ਫਿ਼ਰੋਜ਼ਪੁਰ, ( ਜਤਿੰਦਰ ਪਿੰਕਲ ) : ਮਗਨਰੇਗਾ ਦੇ ਫੰਡਾਂ ਵਿਚ ਘਪਲੇਬਾਜ਼ੀ ਕਰਨ, ਜਿਹੜੀ ਪੰਚਾਇਤ ਹੈ ਹੀ ਨਹੀਂ, ਉਸ ਵਿਚੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਬਣਾ ਕੇ ਆਪਣੀਆਂ ਜੇਬਾਂ ਭਰਨ ਤੇ ਬਲਾਕ ਸੰਮਤੀ ਫਿਰੋਜ਼ਪੁਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਾਉਂਦਿਆਂ ਅੱਜ ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ‘ਚ ਪ੍ਰੈਸ ਕਾਨਫਰੰਸ ਦੌਰਾਨ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਜ਼ੋਨ ਬਾਰੇ ਕੇ ਤੇ ਗੁਰਨਾਮ ਸਿੰਘ ਸੋਢੇ ਵਾਲਾ , ਸਰਜੀਤ ਸਿੰਘ ਸਰਪੰਚ ਝੁਗੇ ਹਜ਼ਾਰਾਂ ਸਿੰਘ, ਤਰਸੇਮ ਸਿੰਘ ਸਰਪੰਚ ਖੁਰਦ ਗੱਟੀ, ਬਿੱਟੂ ਜੋਸਨ ਕਰੀਆ, ਛਿੰਦਰ ਸਿੰਘ ਲੰਗੇਆਣਾ,ਫੋਜਾ ਸਿੰਘ ਸਰਪੰਚ ਗੋਖੀ ਵਾਲਾ, ਕਰਤਾਰ ਸਿੰਘ ਸਰਪੰਚ ਗੱਟੀ ਹਰੀਕੇ ਕੇ, ਜੀਤ ਸਿੰਘ ਸਾਬਕਾ ਸਰਪੰਚ ਖੁਰਦ ਗੱਟੀ ਵੱਖ ਵੱਖ ਪਿੰਡਾ ਦੇ ਸਰਪੰਚਾਂ ਤੇ ਅਹੁਦੇਦਾਰਾਂ ਨੇ ਦੋਸ਼ ਲਾਉਦੇ ਹੋਏ ਕਿਹਾ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਜਾਅਲੀ ਵਰਕ ਕੋਡ ਜ਼ੀਰਾ ਸ਼ਹਿਰ ਅਤੇ ਫਿ਼ਰੋਜ਼ਪੁਰ ਸ਼ਹਿਰ ਦੇ ਫਰਜ਼ੀ ਪਿੰਡ ਦੇ ਜਾਅਲੀ ਜ਼ੋਬ ਕਾਰਡ ਪਾ ਕੇ ਮਗਨਰੇਗਾ ਵਿਚ ਰਕਮ ਦਾ ਗਬਨ ਕੀਤਾ ਅਤੇ ਇਸ ਸਬੰਧੀ ਜਿ਼ਲ੍ਹੇ ਦੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਅੱਗੇ ਧਰਨਾ ਵੀ ਲਾਇਆ ਸੀ ਅਤੇ ਲਿਖਤੀ ਸਿ਼ਕਾਇਤ ਵੀ ਕੀਤੀ ਸੀ। ਪਰ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਬੇਖੌਫ ਹੋਈ ਤਮਾਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉਕਤ ਕਰਮਚਾਰੀਆਂ ਨੇ ਮਿਲ ਕੇ ਫਿਰੋਜ਼ਪੁਰ ਸ਼ਹਿਰੀ ਤੇ ਸਬ ਤਹਿਸੀਲ ਜੀਰਾ ਅੰਦਰ ਪਿੰਡ ਮੌਜੂਦ ਹੀ ਨਹੀ ਤੇ ਫਰਜ਼ੀ ਪੰਚਾਇਤ ਬਣਾ ਕੇ ਉਸ ਵਿਚੋ ਲੱਖਾਂ ਰੁਪਏ ਦੇ ਪੋ੍ਰਜੈਕਟ ਬਣਾ ਕੇ ਸਰਕਾਰ ਦੇ ਖਜ਼ਨੇ ਨੂੰ ਕਰੋੜਾਂ ਦਾ ਰਗੜਾਂ ਲਾਇਆ ਗਿਆ। ਇਨ੍ਹਾਂ ਦੇ ਜ਼ੌਬ ਕਾਰਡ ਜਾਅਲੀ ਬਣਾ ਕੇ ਫਰਜ਼ੀ ਦਸਤਾਵੇਜ਼ ਲਾਉਣ ਉਪਰੰਤ ਬੈਕਾ ਵਿਚ ਖਾਤੇ ਖੁਲਵਾਏ ਗਏ ਤੇ ਏ,ਟੀ,ਐਮਾਂ ਰਾਹੀ ਪੈਸੇ ਕਢਵਾ ਕੇ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤਾਂ ਬਲਾਕ ਜ਼ੀਰਾ ਜਿ਼ਲ੍ਹਾ ਫਿ਼ਰੋਜ਼ਪੁਰ ਵਿਚ ਹਨ ਅਤੇ ਇਨ੍ਹਾਂ ਦੇ ਨਾਂਮ ਕਲਗੀਧਰ ਨਗਰ ਅਤੇ ਕੋਠੇ ਸੰਤ ਬਾਬਾ ਗੁਰਬਖਸ਼ ਸਿੰਘ ਹਨ, ਸਰਕਾਰ ਵੱਲੋਂ ਇਹ ਪੰਚਾਇਤਾਂ ਦੀ ਹੌਂਦ ਬਹੁਤ ਅਰਸਾ ਪਹਿਲਾ ਖਤਮ ਕਰ ਦਿੱਤੀ ਗਈ ਸੀ। ਕਥਿਤ ਤੌਰ ਤੇ ਇਕ ਤੇਜ ਤਰਾਰ ਮਹਿਲਾ ਕਰਮਚਾਰੀ ਨੇ ਉੱਚ ਅਧਿਕਾਰੀਆਂ ਨਾਲ ਸਾਜ ਬਜ ਹੋਕੇ ਇਨ੍ਹਾਂ ਪੰਚਾਇਤਾਂ ਦੇ ਜਾਅਲੀ ਪੋ੍ਰਜੈਕਟ ਬਣਾ ਕੇ ਲਗਭਗ ਸਰਕਾਰ ਦੇ ਖਜ਼ਾਨੇ ਨੂੰ ਮੋਟੇ ਰਗੜਾਂ ਲਗਾਇਆ ਗਿਆ। ਸਿ਼ਕਾਇਤਕਰਤਾ ਗੁਰਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਮੇਰੇ ਵਲੋਂ ਜਦੋ ਸ਼ਿਕਾਇਤ ਕੀਤੀ ਗਈ ਤਾ ਅਫਸਰਸ਼ਾਹੀ ਨੇ ਮੈਨੂੰ ਨਿੱਜੀ ਤੌਰ ਤੇ ਰਾਜ਼ੀਨਾਵਾ ਕਰਨ ਦੇ ਮਸ਼ਵਰੇ ਦਿੱਤੇ ਗਏ ਮੇਰਾ ਵਲੋਂ ਖੜ੍ਹੇ ਰਹਿਣ ਉਪਰੰਤ ਅਫਸਰਸ਼ਾਹੀ ਤੇ ਕਰਮਚਾਰੀਆਂ ਚ ਉਥਲ ਪੁਥਲ ਸ਼ੁਰੂ ਹੋਈ ਤੇ ਇਨ੍ਹਾਂ ਨੇ ਆਨਲਾਈਨ ਦਸਤਾਵੇਜ਼ ਡਲੀਟ ਕਰ ਦਿੱਤੇ ਹਨ। ਜਿਸ ਦੀ ਕਾਪੀ ਅਧਿਕਾਰੀਆਂ ਨੂੰ ਪੇਸ਼ ਕੀਤੀ ਗਈ ਹੈ। ਸਿ਼ਕਾਇਤਕਰਤਾ ਗੁਰਦੇਵ ਸਿੰਘ ਨੇ ਬਲਾਕ ਸੰਮਤੀ ਸ਼ਹਿਰ ਦੀ ਮਹਿਲਾ ਕਰਮਚਾਰੀ ਤੇ ਆਲਾ ਅਧਿਕਾਰੀਆਂ ਅਨੇਕਾਂ ਦੋਸ਼ ਲਾਉਂਦੇ ਹੋਏ ਪ੍ਰੈਸ ਕਾਨਫਰੰਸ ਦੌਰਾਨ ਪੁਖਤਾ ਸਬੂਤ ਪੇਸ਼ ਕੀਤੇ। ਗੁਰਦੇਵ ਸਿੰਘ ਮੈਂਬਰ ਬਲਾਕ ਸੰਮਤੀ ਨੇ ਅਖੀਰ ‘ਚ ਕਿਹਾ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ,ਜੀ,ਪੀ ਵਿਜੀਲੈਂਸ ਬਿਊਰੋ ਤੱਕ ਦਰਖਾਸਤ ਰਾਹੀ ਜਾਣੂ ਕਰਵਾਇਆ ਹੈ। ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਜਰੂਰ ਖੜਕਾਉਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ (ਡੀ) ਅਰੁਣ ਸ਼ਰਮਾ ਨਾਲ ਫੋਨ ਤੇ ਗੱਲ ਕੀਤੀ ਤਾ ਉਨ੍ਹਾਂ ਕਿਹਾ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਜਿਸ ਦੀ ਇਨਕੁਆਰੀ ਚੱਲ ਰਹੀ ਹੈ ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ।