ਮਾਰਕਫੈੱਡ ਅਧੀਨ ਨਵੇਂ ਡਿੱਪੂ ਹੋਲਡਰਾਂ ਨੂੰ 15000 ਰੁਪਏ ਤਨਖਾਹ ਅਤੇ ਡਿੱਪੂ ਹੋਲਡਰਾਂ ਨੂੰ 47.50 ਪ੍ਰਤੀ ਕੁਇੰਟਲ ਕਮਿਸ਼ਨ ਸਕੀਮ ਇੱਕ ਫਰਕ ਕਿਉਂ -ਕਾਂਝਲਾ

    ਪਰਿਵਾਰਾਂ ਸਮੇਤ ਜਲਦੀ ਹੀ ਮੁੱਖ ਮੰਤਰੀ ਦਾ ਘੇਰਿਆ ਜਾਵੇਗਾ ਹਲਕਾ

    ਮਲੇਰਕੋਟਲਾ 31 ਜਨਵਰੀ (ਵਿਪਨ ਮਿੱਤਲ) : ਪੰਜਾਬ ਸਰਕਾਰ ਡਿੱਪੂ ਹੋਲਡਰਾਂ ਨੂੰ ਬੇਲੇ ਕਰਨ ਜਾ ਰਹੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਿੱਪੂ ਹੋਲਡਰ 1955 ਤੋਂ ਡੀਪੂ ਚੱਲਦੇ ਆ ਰਹੇ ਨੇ ਇਹਨਾਂ ਰਾਸ਼ਨ ਡਿੱਪੂਅ ਤੇ ਰਾਸ਼ਨ ਕਾਰਡ 100 ਜਾ 150 ਸੋ ਨਵੇਂ ਡਿੱਪੂਆਂ ਤੇ ਜੋ ਮਾਰਕਫੈੱਡ ਨੂੰ ਪੰਜਾਬ ਸਰਕਾਰ ਨੇ ਜ਼ਾਰੀ ਕੀਤੇ ਹਨ ਉਹਨਾਂ ਡਿੱਪੂਆਂ ਤੇ ਕਾਰਡ 1000,1500, ਰਾਸ਼ਨ ਕਾਰਡ ਹਨ।ਅਤੇ 15 ਤੋਂ 20- ਕਿਲੋਮੀਟਰ ਤੱਕ ਦੂਰ ਸਪਲਾਈਆਂ ਅਟੈਚ ਕਰ ਦਿੱਤੀਆਂ ਹਨ। ਸੋ ਡਿੱਪੂ ਹੋਲਡਰਾਂ ਦਾ ਰੁਜ਼ਗਾਰ ਖੋਹ ਕੇ ਡਿੱਪੂ ਹੋਲਡਰਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ।ਜਦੋਂ ਕਿ ਪੰਜਾਬ ਦੇ18500 ਡਿੱਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ। ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਖਰਾਬ ਆਟਾ ਖਾਣ ਲਈ ਮਜਬੂਰ ਕਰ ਰਹੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਨਵੇਂ ਮਾਰਕਫੈੱਡ ਨੂੰ ਡਿੱਪੂ ਅਲਾਟ ਕੀਤੇ ਹਨ ਉਹਨਾਂ ਨੂੰ 15000 ਤਨਖਾਹ ਅਤੇ ਉਹਨੇ ਦੇ ਹੈਲਪਰ 8000 ਰੁਪਏ ਤਨਖਾਹ ਡਰਾਈਵਰ ਅਤੇ ਟਰਾਂਸਪੋਰਟ ਦੇ ਵੱਖਰੇ ਪੈਸੇ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਡਿੱਪੂ ਹੋਲਡਰਾਂ ਨੂੰ 15000 ਰੁਪਏ ਤਨਖਾਹ ਕਿਉ ਨਹੀ, ਹੈਲਪਰ ਕਿਉਂ ਨਹੀਂ, ਟਰਾਂਸਪੋਰਟ ਕਿਉਂ ਨਹੀਂ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਜਲਦੀ ਹੀ 18500 ਡਿੱਪੂ ਹੋਲਡਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਜਲਦੀ ਘੇਰਨਗੇ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚੰਗੀ ਤਰ੍ਹਾਂ ਸਬਕ਼ ਸਿਖਾਉਣਗੇ ਉਨ੍ਹਾਂ ਕਿਹਾ ਕਿ ਪੰਜਾਬ ਦੇ 40 ਲੱਖ ਪਰਿਵਾਰਾਂ ਨਾਲ਼ ਸਾਡਾ ਸਿੱਧਾ ਰਾਬਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਸ਼ਹਿਰ -ਸਹਿਰ,ਵਾਰਡ ਵਾਰਡ, ਪਿੰਡ ਪਿੰਡ ਦੱਸਿਆ ਜਾਵਗੇ। ਉਹਨਾਂ ਕਿਹਾ ਕਿ ਨੈਸ਼ਨਲ ਫੂਡ ਸਕਿਉਰਟੀ ਐਕਟ ਅਧੀਨ ਹੀ ਮਾਰਕਫੈੱਡ ਆਟਾ ਦੀ ਵੰਡ ਕਰਗੂ ਅਤੇ ਇਸੇ ਸਕੀਮ ਅਧੀਨ ਹੀ ਡਿੱਪੂ ਹੋਲਡਰ ਵੰਡ ਕਰਨਗੇ ਫਿਰ ਮਾਰਕਫੈੱਡ ਨੂੰ 15000 ਰੁਪਏ ਕਿਉ ਡਿੱਪੂ ਹੋਲਡਰ ਨੂੰ 47.50 ਪੈਸੇ ਕੁਇੰਟਲ ਕਿਉਂ ਇਹ ਸਕੀਮ ਸੈਂਟਰ ਸਰਕਾਰ ਦੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਫੈਸਲਾ ਵਾਪਸ ਲਵੇ।