ਜਲੰਧਰ (ਵਿੱਕੀ ਸੁਰੀ) : ਲਾਡੋ ਰੋਡ ਵਿਚ ਇਕ ਅਵਾਰਾ ਹਲਕੇ ਕੁੱਤੇ ਨੇ ਆਤੰਕ ਮਚਾਇਆ ਹੋਇਆ ਹੈ, ਜਿਸ ਤੋਂ ਇਲਾਕਾ ਵਾਸੀ ਬਹੁਤ ਪਰੇਸ਼ਾਨ ਹਨ । ਮੁਹੱਲਾ ਵਾਸੀ ਨੇ ਦੱਸਿਆ ਕਿ ਅਵਾਰਾ ਕੁੱਤੇ ਵਲੋਂ ਕਈ ਲੋਕਾਂ ਨੂੰ ਵਡੀਆਂ ਗਈਆ। ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਕੁੱਤਾ ਹਲਕਿਆ ਹੋਇਆ ਲੱਗਦਾ ਹੈ, ਜਿਸ ਕਾਰਣ ਇਲਾਕੇ ਵਿਚ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਇਹ ਕੁੱਤਾ ਮੁਹੱਲਾ ਵਾਸੀਆਂ ਲਈ ਖਤਰਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਵਲੋਂ ਕੌਂਸਲਰ ਤੇ ਨਗਰ ਕੌਂਸਲ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਦਾ ਅਜੇ ਤਕ ਕੋਈ ਹੱਲ ਨਹੀਂ ਹੋ ਸਕਿਆ ਹੈ।