ਫਰੀਦਕੋਟ, 06 ਫਰਵਰੀ (ਵਿਪਨ ਕੁਮਾਰ ਮਿਤੱਲ) ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧ ਚੈਰੀਟੇਬਲ ਟਰੱਸਟ) ਦੇ ਸੀਨੀਅਰ ਆਗੂ ਵੇਅਰ ਹਾਊਸ ਵਿਭਾਗ ਵਿਚੋਂ ਸੇਵਾ ਮੁਕਤ ਟੈਕਨੀਕਲ ਅਸਿਸਟੈਂਟ ਰਾਮ ਸਿੰਘ (60) ਹਫਤਾ ਕੁ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਸਥਾਨਕ ਜੋਤ ਰਾਮ ਕਲੋਨੀ ਸਥਿਤ ਬਾਬਾ ਜੋਤ ਰਾਮ ਮੰਦਰ ਦੇ ਮੁਖ ਪ੍ਰਬੰਧਕ ਅਤੇ ਸੰਚਾਲਕ ਸਵ: ਰਾਮ ਸਿੰਘ ਆਪਣੇ ਪਿਛੇ ਧਰਮ ਪਤਨੀ ਰੋਸ਼ਨੀ ਦੇਵੀ, ਪੁੱਤਰ ਸੋਮਵੀਰ ਸਿੰਘ, ਨੂੰਹ ਰਾਣੀ ਟੀਨਾ ਰਾਣੀ, ਸ਼ਾਦੀ ਸ਼ੁਦਾ ਅਧਿਆਪਕ ਪੁਤਰੀ ਪ੍ਰਵੀਨ ਕੌਰ, ਦਾਮਾਦ ਸੰਦੀਪ ਕੁਮਾਰ ਅਤੇ ਅਣਵਿਆਹੀ ਪੁੱਤਰੀ ਡਾ. ਅਮਨਦੀਪ ਕੌਰ ਬੀ.ਡੀ.ਐੱਸ. ਛੱਡ ਗਏ ਹਨ। ਸਮਾਜ ਸੇਵਾ ਦੇ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੇ ਧਾਰਮਿਕ ਪ੍ਰਵਿਰਤੀ ਵਾਲੇ ਸਵ: ਰਾਮ ਸਿੰਘ ਨੇ ਆਪਣੇ ਖਰਚੇ ’ਤੇ ਹੀ ਬਾਬਾ ਜੋਤ ਰਾਮ ਮੰਦਰ ਦੀ ਉਸਾਰੀ ਕਰਵਾਈ ਸੀ ਅਤੇ ਖੁਦ ਹੀ ਇਸ ਦੀ ਦੇਖ ਭਾਲ ਅਤੇ ਪੂਜਾ ਪਾਠ ਦਾ ਕਾਰਜ ਕਰਦੇ ਸਨ। ਲਾਰਡ ਬੁੱਧਾ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਸਥਾਨਕ ਜੋਤ ਰਾਮ ਕਲੋਨੀ ਵਿਖੇ ਸਵ: ਰਾਮ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕੀਤਾ। ਇਸ ਮੌਕੇ ਉਹਨਾਂ ਨਾਲ ਟਰੱਸਟ ਦੀ ਫਰੀਦਕੋਟ ਇਕਾਈ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ, ਮੁਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਅਤੇ ਸ੍ਰੀ ਕ੍ਰਿਸ਼ਨ ਆਰ.ਏ. ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਵ: ਰਾਮ ਸਿੰਘ ਦੀ ਪਤਨੀ, ਪੁੱਤਰ, ਪੁਤਰੀਆਂ ਅਤੇ ਜਵਾਈ ਤੋਂ ਇਲਾਵਾ ਮਾਨ ਸਿੰਘ, ਮੋਤੀ ਰਾਮ ਅਤੇ ਰੋਸ਼ਨ ਲਾਲ ਵੀ ਮੌਜੂਦ ਸਨ। ਸਵ: ਰਾਮ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਆਉਂਦੀ 08 ਫਰਵਰੀ ਸ਼ੁਕਰਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਜੋਤ ਰਾਮ ਕਲੋਨੀ ਸਥਿਤ ਬਾਬਾ ਜੋਤ ਰਾਮ ਮੰਦਰ ਵਿਖੇ ਪਾਇਆ ਜਾਵੇਗਾ।