ਜਲੰਧਰ ,ਬੀਤਿਆ ਦਿਨ ( ਵਿੱਕੀ ਸੂਰੀ) : ਸ਼੍ਰੋਮਣੀ ਅਕਾਲੀ ਦਲ ਤੇ ਸਿੰਘ ਸਭਾਵਾਂ ਵੱਲੋਂ ਸ਼ੋਭਾ ਯਾਤਰਾ ਦਾ ਕੀਤਾ ਭਰਵਾਂ ਸਵਾਗਤ।ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਲੰਮਾ ਪਿੰਡ, ਸੁੱਚੀ ਪਿੰਡ ਤੇ ਸੰਤੋਖਪੁਰਾ ਦੇ ਗੁਰਦੁਆਰਾ ਸਾਹਿਬ ਤੋਂ ਵੱਖ-ਵੱਖ ਜਥਿਆਂ ਰਾਹੀਂ ਸ਼ਾਨੋ ਸ਼ੌਕਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸੰਗਤਾਂ ਨੇ ਸ਼ਬਦਾਂ ਦੀ ਸਾਂਝ ਰਾਹੀਂ ਯਾਤਰਾ ਵਿੱਚ ਹਾਜ਼ਰੀਆਂ ਭਰੀਆਂ।ਇਸ ਮੌਕੇ ਫੁੱਲਾਂ ਦੀ ਵਰਖਾ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸੰਗਤਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਸਿੰਘ ਸਭਾਵਾਂ ਵੱਲੋਂ ਗੁਰੂ ਦੇ ਲੰਗਰ, ਚਾਹ ਦੇ ਲੰਗਰ ਤੇ ਫਰੂਟਾਂ ਦੇ ਲੰਗਰ ਅਤੁੱਟ ਵਰਤਾਏ ਗਏ।ਇਸ ਸ਼ੋਭਾ ਯਾਤਰਾ ਨੂੰ ਸ਼ਾਨਾ ਨਾਲ ਮਨਾਉਣ ਲਈ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸੰਗਤਾਂ ਦੀ ਸੇਵਾ ਕਰਕੇ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਦਾ ਸੁਨੇਹਾ ਦਿੱਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਸਾਦਗੀ, ਭਾਈਚਾਰਾ ਮਜਬੂਤ ਕਰਨ ਤੇ ਮਨੁੱਖਤਾ ਦੀ ਮਹਾਨ ਵਡਿਆਈ “ਸਭੈ ਸਾਂਝੀ ਵਾਲ ਸਕਾਇਣ ਕੋਇ ਨਾ ਦਿਸੇ ਬਾਹਰਾ ਜੀਉ” ਤੇ ਰਹੀ ਹੈ।ਇਸ ਮੌਕੇ ਗੁਰਮੀਤ ਸਿੰਘ ਬਿੱਟੂ ਨੇ ਸਿੰਘ ਸਭਾਵਾਂ ਵੱਲੋਂ ਇਸ ਸ਼ੋਭਾ ਯਾਤਰਾ ਨੂੰ ਮਾਨਵਤਾ ਦੇ ਭਲੇ ਤੇ ਸੱਚ ਦਾ ਪੈਗਾਮ ਦੇਣ ਦਾ ਮਾਰਗ ਦੱਸਿਆ।ਰਣਜੀਤ ਸਿੰਘ ਰਾਣਾ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਇਸ ਸਮੁੱਚੇ ਸੰਚਾਰ ਦਾ ਰਚਨਹਾਰ ਤੇ ਪਾਲਣਹਾਰ ਇੱਕੋ ਇੱਕ ਪਰਮਾਤਮਾ ਹੈ ਜਿਸ ਦੇ ਭਾਣੇ ‘ਚ ਅਸੀਂ ਆਪਣੇ ਜੀਵਨ ਨੂੰ ਚੰਗੇ ਤੇ ਮਾੜੇ ਕਰਮਾਂ ਦੀ ਸੋਚ ਬਣਾ ਕੇ ਵੰਡੀਆਂ ਪਾ ਕੇ ਆਪਸੀ ਭਾਈਚਾਰਾ ਤੋੜਦੇ ਹਾਂ।ਇਸ ਮੌਕੇ ਇਕਬਾਲ ਸਿੰਘ ਢੀਂਡਸਾ ਹਲਕਾ ਇੰਚਾਰਜ ਸੈਂਟਰਲ, ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁ. ਦੀਵਾਨ ਅਸਥਾਨ ,ਪਰਮਜੀਤ ਸਿੰਘ ਰੇਰੂ ਹਲਕਾ ਇੰਚਾਰਜ, ਸੁਰਜੀਤ ਸਿੰਘ ਨੀਲਾ ਮਹਿਲ, ਸੁਭਾਸ਼ ਸੌਂਧੀ, ਸਤਿੰਦਰ ਸਿੰਘ ਪੀਤਾ, ਬਾਬਾ ਸੁੱਖਦੇਵ ਸਿੰਘ, ਗੁਰਜੀਤ ਸਿੰਘ ਟੱਕਰ, ਦਵਿੰਦਰ ਸਿੰਘ ਰਿਆਤ, ਹਰਜੀਤ ਸਿੰਘ ਬਾਬਾ, ਸੁਰਿੰਦਰ ਸਿੰਘ ਵਿਰਦੀ, ਜਸਕੀਰਤ ਸਿੰਘ ਜੱਸੀ, ਸੁਰਿੰਦਰ ਸਿੰਘ ਰਾਜ, ਜਗਜੀਤ ਸਿੰਘ ਖਾਲਸਾ, ਰਵੀ ਕੁਮਾਰ, ਧਰਮਿੰਦਰ ਕੁਮਾਰ, ਬਾਲ ਕ੍ਰਿਸ਼ਨ ਬਾਲਾ, ਲਾਲ ਚੰਦ, ਪਲਵਿੰਦਰ ਸਿੰਘ ਭਾਟੀਆ, ਗਗਨਜੀਤ ਸਿੰਘ ਨਾਗੀ, ਮਲਕਿੰਦਰ ਸਿੰਘ ਸੈਣੀ, ਪ੍ਰਕਾਸ਼ ਸਿੰਘ, ਓਮ ਪ੍ਰਕਾਸ਼ ਲੰਮਾ ਪਿੰਡ, ਬਹਾਦਰ ਸਿੰਘ, ਰਵਿੰਦਰ ਸਿੰਘ ਬੱਬੂ, ਮਹਿੰਦਰ ਸਿੰਘ ਜੇ.ਈ, ਪ੍ਰਦੀਪ ਸਿੰਘ ਵਿੱਕੀ, ਚਰਨਜੀਤ ਸਿੰਘ ਮਿੰਟਾਂ, ਰਬਿੰਦਰ ਸਿੰਘ ਸਵੀਟੀ, ਸੰਦੀਪ ਸਿੰਘ ਫੁੱਲ, ਪ੍ਰਦੀਪ ਸਿੰਘ ,ਪਲਵਿੰਦਰ ਸਿੰਘ ਬਬਲੂ, ਅੰਮ੍ਰਿਤਵੀਰ ਸਿੰਘ ਯੂਥ ਆਗੂ, ਕੁਲਦੀਪ ਸਿੰਘ ਪਾਇਲਟ, ਠੇਕੇਦਾਰ ਰਘਵੀਰ ਸਿੰਘ ਤੇਜਿੰਦਰਪਾਲ ਸਿੰਘ ਊਬੀ, ਅੰਮ੍ਰਿਤ ਮੈਣੀ, ਕਰਮਵੀਰ ਸਾਹਿਬ, ਗੁਰਦੇਵ ਸਿੰਘ ਸੈਣੀ, ਅਮਨਦੀਪ ਸਿੰਘ ਪ੍ਰਿੰਸ, ਠੇਕੇਦਾਰ ਓਮ ਪ੍ਰਕਾਸ਼, ਹਰਬੰਸ ਸਿੰਘ, ਠੇਕੇਦਾਰ ਗੁਰਦੀਪ ਸਿੰਘ ਬੱਬੂ ਆਦਿ ਹਾਜਰ ਸਨ।