ਗੱਡੀ ਚਾਲਕ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਛੱਡਣ ਲਈ ਸਮਰਾਲਾ ਤੋਂ ਸੋਲਨ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ। ਅਚਾਨਕ ਗੱਡੀ ਨੂੰ ਖੰਨਾ ਤੋਂ ਡੇਢ ਕਿਲੋਮੀਟਰ ਪਿੱਛੇ ਕੋਈ ਅਣਪਛਾਤਾ ਵਾਹਨ ਸਾਈਡ ਤੋਂ ਖਹਿ ਕੇ ਲੰਘ ਗਿਆ ਜਿਸ ਨਾਲ ਗੱਡੀ ਨੂੰ ਝਰੀਟਾਂ ਤੇ ਚਿੱਬ ਪੈ ਗਏ। ਇਸ ਦੀ ਇੰਸ਼ੋਰੈਂਸ ਕੰਪਨੀ ਨੂੰ ਫੋਨ ‘ਤੇ ਦੱਸ ਰਹੇ ਸਨ ਤੇ ਜਰਗ ਚੌਕ ਨੇੜੇ ਨੈਸ਼ਨਲ ਹਾਈਵੇਅ ਤੋਂ ਲੰਘ ਰਹੇ ਸਨ।

    ਖੰਨਾ : ਖੰਨਾ ਨੈਸ਼ਨਲ ਹਾਈਵੇਅ ‘ਤੇ ਤੇਜ਼ ਰਫਤਾਰ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟਣ ਕਾਰਨ ਸੜਕ ਹਾਦਸਾ ਵਾਪਰ ਗਿਆ। ਹਾਦਸੇ ‘ਚ ਗੱਡੀ ਚਾਲਕ ਤੇ ਉਸ ਦਾ ਦੋਸਤ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਗੱਡੀ ਨੰਬਰ ਐੱਚਡੀ 14-ਡੀ 6135 ਦਾ ਸਮਾਰਲਾ ਤੋਂ ਸੋਲਨ ਹਿਮਾਚਲ ਪ੍ਰਦੇਸ਼ ਜਾਂਦਿਆਂ ਖੰਨਾ ਦੇ ਨੈਸ਼ਨਲ ਹਾਈਵੇਅ ‘ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਨੈਸ਼ਨਲ ਹਾਈਵੇਅ ‘ਤੇ ਬਣੇ ਡਿਵਾਈਡਰ ਨਾਲ ਟਕਰਾ ਗਈ ਤੇ ਗੱਡੀ ਦਾ ਟਾਇਰ ਫੱਟ ਗਿਆ। ਗੱਡੀ ਕਈ ਪਲਟੀਆਂ ਖਾ ਗਈ। ਲੋਕਾਂ ਦੀ ਮਦਦ ਨਾਲ ਗੱਡੀ ਚਾਲਕ ਤੇ ਉਸ ਦੇ ਦੋਸਤ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਨੂੰ ਐਸਐਸਐਫ ਪੁਲਿਸ ਵੱਲੋਂ ਮੁੱਢਲੀ ਸਹਾਇਤਾ ਦੇ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

    ਗੱਡੀ ਚਾਲਕ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਛੱਡਣ ਲਈ ਸਮਰਾਲਾ ਤੋਂ ਸੋਲਨ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ। ਅਚਾਨਕ ਗੱਡੀ ਨੂੰ ਖੰਨਾ ਤੋਂ ਡੇਢ ਕਿਲੋਮੀਟਰ ਪਿੱਛੇ ਕੋਈ ਅਣਪਛਾਤਾ ਵਾਹਨ ਸਾਈਡ ਤੋਂ ਖਹਿ ਕੇ ਲੰਘ ਗਿਆ ਜਿਸ ਨਾਲ ਗੱਡੀ ਨੂੰ ਝਰੀਟਾਂ ਤੇ ਚਿੱਬ ਪੈ ਗਏ। ਇਸ ਦੀ ਇੰਸ਼ੋਰੈਂਸ ਕੰਪਨੀ ਨੂੰ ਫੋਨ ‘ਤੇ ਦੱਸ ਰਹੇ ਸਨ ਤੇ ਜਰਗ ਚੌਕ ਨੇੜੇ ਨੈਸ਼ਨਲ ਹਾਈਵੇਅ ਤੋਂ ਲੰਘ ਰਹੇ ਸਨ। ਅਚਾਨਕ ਉਨ੍ਹਾਂ ਦੀ ਗੱਡੀ ਹਾਈਵੇਅ ‘ਤੇ ਬਣੇ ਡਿਵਾਈਡਰ ਨਾਲ ਟਕਰਾਉਣ ਕਾਰਨ ਟਾਇਰ ਫੱਟ ਗਿਆ ਜਿਸ ਕਾਰਨ ਗੱਡੀ ਪਲਟ ਗਈ। ਉਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

    ਖੰਨਾ ਦੇ ਨੈਸ਼ਨਲ ਹਾਈਵੇਅ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਗੁਰਵਿੰਦਰਪਾਲ ਐਸਐਸਐਫ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਆਪਣੀ ਟੀਮ ਨਾਲ ਤਿੰਨ ਮਿੰਟਾਂ ‘ਚ ਉੱਥੇ ਪਹੁੰਚ ਗਏ। ਉਨ੍ਹਾਂ ਨੇ ਆ ਕੇ ਪਹਿਲਾਂ ਜ਼ਖ਼ਮੀਆਂ ਨੂੰ ਮੁਢੱਲੀ ਸਹਾਇਤਾ ਦਿੱਤੀ ਤੇ ਖੰਨਾ ਦੇ ਸਿਵਲ ਹਸਪਤਾਲ ਭੇਜਿਆ। ਸੜਕ ਹਾਦਸੇ ‘ਚ ਨੁਕਸਾਨੀ ਗੱਡੀ ਸੜਕ ਵਿਚਕਾਰੋਂ ਪਾਸੇ ਕੀਤਾ ਤਾਂ ਜੋ ਆਉਣ ਵਾਲੀ ਟ੍ਰੈਫਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ।