ਸ੍ਰੀ ਮੁਕਤਸਰ ਸਾਹਿਬ, (ਵਿਪਨ ਮਿੱਤਲ ) :- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਅੰਤਰ ਰਾਸ਼ਟਰੀ ਇਸਤਰੀ ਦਿਵਸ ਨੂੰ ਸਮਰਪਿਤ ਸਥਾਨਕ ਪਵਨ ਹੋਟਲ ਵਿਖੇ ਸਮੂਹਿਕ ਸ਼ਾਦੀ ਸਿਲਵਰ ਜੁਬਲੀ ਸਮਾਰੋਹ ਆਯੋਜਿਤ ਕੀਤਾ ਗਿਆ। ਮੈਡਮ ਕੰਚਨ ਅਰੋੜਾ ਦੀ ਪ੍ਰਧਾਨਗੀ ਹੇਠ ਸਮੁੱਚੇ ਪੰਜਾਬ ਵਿਚ ਆਪਣੀ ਕਿਸਮ ਦੇ ਪਹਿਲੇ ਤੇ ਨਿਵੇਕਲੇ ਅਤੇ ਬੇਹੱਦ ਸ਼ਾਨਦਾਰ ਇਸ ਪ੍ਰੋਗਰਾਮ ਵਿੱਚ ਪ੍ਰੋ. ਵੰਦਨਾ ਢੋਸੀਵਾਲ ਯੂਕੋਨ ਫਰੀਦਕੋਟ ਬਤੌਰ ਚੀਫ਼ ਗੈਸਟ ਸ਼ਾਮਲ ਹੋਏ। ਮੈਡਮ ਰੇਨੂੰ ਕਟਾਰੀਆ ਅਤੇ ਮੈਡਮ ਰਮਨਾ ਖੁਰਾਣਾ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਨ। ਸਮਾਰੋਹ ਸਮੇਂ ਮਿਸ਼ਨ ਦੇ ਚੀਫ਼ ਪੈਟਰਨ ਇੰਸ. ਜਗਸੀਰ ਸਿੰਘ ਅਤੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਚੌ. ਬਲਬੀਰ ਸਿੰਘ, ਡਾ. ਸੰਜੀਵ ਮਿੱਢਾ, ਰਾਜੀਵ ਕਟਾਰੀਆ, ਰਾਜੇਸ਼ ਗਿਰਧਰ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਰਾਜਿੰਦਰ ਖੁਰਾਣਾ, ਡਾ. ਸੁਰਿੰਦਰ ਗਿਰਧਰ, ਜਗਦੀਸ਼ ਧਵਾਲ, ਮਨੋਹਰ ਲਾਲ ਹਕਲਾ, ਸੁਭਾਸ਼ ਖੰਨਾ, ਬਿਮਲਾ ਢੋਸੀਵਾਲ, ਨਿਰਮਲਾ ਜੋਸ਼ੀ, ਵੀਰਪਾਲ ਕੌਰ, ਮਾਧਵ ਢੋਸੀਵਾਲ, ਗੋਵਿੰਦ ਢੋਸੀਵਾਲ, ਸਾਖਸ਼ੀ ਖੁਰਾਣਾ, ਆਰਵ ਚੁਚਰਾ, ਸੁਖਮਨਦੀਪ, ਲਲਿਤਾ ਜੋਸ਼ੀ, ਦਿਵਿਆਂਸੂ, ਦੀਪ ਸ਼ਿਖਾ, ਜਾਨਵੀ ਜੋਸ਼ੀ, ਏਕਤਾ ਜੋਸ਼ੀ, ਪ੍ਰਾਚੀ ਜੋਸ਼ੀ, ਜਗਦੀਸ਼ ਜੋਸ਼ੀ, ਕਾਕਾ ਜੋਸ਼ੀ, ਦਰਸ਼ਨ ਸਿੰਘ ਅਤੇ ਰੇਸ਼ਮ ਸਿੰਘ ਆਦਿ ਸਮੇਤ ਕਈ ਹੋਰ ਸਖਸ਼ੀਅਤਾਂ ਮੌਜੂਦ ਸਨ। ਸ਼ਾਇਨਾ ਅਗਰਵਾਲ ਅਤੇ ਰਜਨੀ ਜੋਸ਼ੀ ਵੱਲੋਂ ਸਟੇਜ ਅਤੇ ਹਾਲ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਮਿਸ਼ਨ ਵੱਲੋਂ ਦੋਹਾਂ ਨੂੰ ਸ਼ਾਨਦਾਰ ਮੋਟੈਂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਮਿਸ਼ਨ ਵੱਲੋਂ ਪ੍ਰੋ. ਕੰਵਲਜੀਤ ਕੌਰ ਨੇ ਸਭਨਾਂ ਨੂੰ ਜੀਅ ਆਇਆ ਕਿਹਾ ਜਦੋਂ ਕਿ ਵੀਰਪਾਲ ਕੌਰ ਨੇ ਇਸਤਰੀ ਦਿਵਸ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸਤਰੀ ਦਿਵਸ ਨੂੰ ਸਮਰਪਿਤ ਉਕਤ ਸਮਾਰੋਹ ਸਮੇਂ ਉਹਨਾਂ ਦੀ ਪਿਤਰੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਦੀ ਸਿਲਵਰ ਜੁਬਲੀ ਮਨਾਈ ਗਈ। ਇਸ ਮੌਕੇ ’ਤੇ ਟਰੱਸਟ ਵੱਲੋਂ ਕਰਵਾਈਆਂ ਗਈਆਂ ਸ਼ਾਦੀਆਂ ਵਿਚੋਂ ਗਗਨ ਤੇ ਜਸਵਿੰਦਰ, ਸੀਮਾ ਤੇ ਰਣਜੀਤ ਸਿੰਘ, ਅਮਨਦੀਪ ਤੇ ਬੱਬੂ, ਸੀਮਾ ਤੇ ਸੋਨਾ ਸਿੰਘ, ਜਸਵਿੰਦਰ ਕੌਰ ਤੇ ਪਰਮਜੀਤ ਸਿੰਘ, ਅਮਨਦੀਪ ਤੇ ਪਰਮਜੀਤ ਸਿੰਘ, ਜਸਪਾਲ ਕੌਰ ਤੇ ਰਵਿੰਦਰ ਪਾਲ, ਪਵਨ ਤੇ ਹਰਦੀਪ ਸਿੰਘ, ਰਾਜ ਰਾਣੀ ਤੇ ਬਲਵਿੰਦਰ ਸਿੰਘ, ਸੁਮਨ ਰਾਣੀ ਤੇ ਬਲਜੀਤ ਸਿੰਘ ਅਤੇ ਰਾਜ ਕੁਮਾਰੀ ਤੇ ਰਾਜ ਸਿੰਘ ਸਮੇਤ 11 ਸ਼ਾਦੀ ਸ਼ੁਦਾ ਜੋੜਿਆਂ ਨੂੰ ਬਿਮਲਾ ਢੋਸੀਵਾਲ ਨੇ ਆਪਣੇ ਪਰਿਵਾਰ ਵੱਲੋਂ ਕੱਪੜੇ, ਤੋਹਫ਼ੇ ਤੇ ਮਠਿਆਈ ਭੇਂਟ ਕਰਕੇ ਸਿਲਵਰ ਜੁਬਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਸਮਾਰੋਹ ਮੌਕੇ ਸਭਿਆਚਾਰਕ ਪ੍ਰੋਗਾਰਮ ਅਤੇ ਕੁਇਜ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਚੀਫ਼ ਗੈਸਟ ਪ੍ਰੋ. ਵੰਦਨਾ ਢੋਸੀਵਾਲ ਨੇ ਸਭਨਾਂ ਨੂੰ ਅੰਤਰ ਰਾਸ਼ਟਰੀ ਇਸਤਰੀ ਦਿਵਸ ਦੀ ਵਧਾਈ ਦਿੱਤੀ ਅਤੇ ਸ਼ਾਦੀ ਸ਼ੁਦਾ ਜੋੜਿਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਸਮਾਰੋਹ ਦੇ ਅੰਤ ਵਿੱਚ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਹ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ ਅਤੇ ਇਸ ਸਮਾਰੋਹ ਦੌਰਾਨ 15-20 ਸਾਲ ਪਹਿਲਾਂ ਉਹਨਾਂ ਦੀ ਸੰਸਥਾ ਵੱਲੋਂ ਵਿਆਹੇ ਗਏ ਇਹਨਾਂ ਜੋੜਿਆਂ ਨੂੰ ਮਿਲ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਇਹਨਾਂ ਸਮੂਹ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਸਮਾਰੋਹ ਦੀ ਸਮਾਪਤੀ ਉਪਰੰਤ ਸਭਨਾਂ ਲਈ ਚਾਹ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।