ਕੈਨੇਡਾ ‘ਚ 16 ਸਾਲਾ ਪੰਜਾਬਣ ਨੇ ਜਿੱਤ ਦੇ ਝੰਡੇ ਗੱਡ ਦਿਤੇ ਹਨ। ਐਂਜਲ ਬਿਲਨ ਨੇ ਵੇਟਲਿਫਟਿੰਗ ‘ਚ ਸੋਨ ਤਗਮਾ ਜਿੱਤਿਆ। ਮਿਲੀ ਜਾਣਕਾਰੀ ਅਨੁਸਾਰ ਐਂਜਲ ਨੇ 6 ਸਾਲ ਦੀ ਉਮਰ ‘ਚ ਵੇਟਲਿਫਟਿੰਗ ਸ਼ੁਰੂ ਕੀਤੀ ਸੀ।

    15 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਵੇਟਲਿਫਟਿੰਗ ਐਸੋਸੀਏਸ਼ਨ ਵਲੋਂ ਕਰਵਾਏ ਗਏ ਜੂਨੀਅਰ ਪ੍ਰੋਵਿੰਸ਼ਲ ਚੈਂਪੀਅਨਸ਼ਿਪ 2024 ਵੇਟਲਿਫਟਿੰਗ ਮੁਕਾਬਲਿਆਂ ‘ਚ 16 ਸਾਲਾ ਪੰਜਾਬਣ ਭਾਰ ਤੋਲਕ ਐਂਜਲ ਬਿਲਨ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ।

    ਐਂਜਲ ਬਿਲਨ ਨੇ BCWD TLIFTING ਜਿੱਥੇ 94 ਕਿੱਲੋ ਭਾਰ ਚੁੱਕ ਕੇ ਸੂਬਾਈ ਰਿਕਾਰਡ ਬਣਾਇਆ ਉੱਥੇ ਉਸ ਨੂੰ ਬ੍ਰਿਟਿਸ਼ ਕੋਲੰਬੀਆ ਵੇਟਲਿਫਟਿੰਗ ਐਸੋਸੀਏਸ਼ਨ ਵਲੋਂ ਬੈਸਟ ਫੀਮੇਲ ਲਿਫਟਰ ਦਾ ਸਨਮਾਨ ਦਿਤਾ ਗਿਆ। ਐਂਜਲ ਬਿਲਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦਾ ਰਹਿਣ ਵਾਲੀ ਹੈ।