ਬਾਲੀਵੁੱਡ ਦੀ ਪਾਵਰ ਕਪਲ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਹ ਜੋੜਾ ਇਸ ਸਾਲ ਆਪਣੇ ਪਹਿਲੇ ਬੱਚੇ ਦਾ ਇਸ ਸੰਸਾਰ ਵਿੱਚ ਸਵਾਗਤ ਕਰੇਗਾ। ਹਾਲ ਹੀ ‘ਚ ਰਣਵੀਰ-ਦੀਪਿਕਾ ਨੇ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਇਸ ਦੌਰਾਨ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਤਣਾਅ ਵਧਾ ਦਿੱਤਾ ਹੈ। ਇਸ ਪੋਸਟ ‘ਚ ਦੀਪਿਕਾ ਨੇ ਔਰਤਾਂ ਦੀ ਕਾਮਯਾਬੀ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਸਫਲਤਾ ‘ਤੇ ਦੀਪਿਕਾ ਪਾਦੂਕੋਣ ਦੀ ਇਸ ਤੰਜ ਭਰੇ ਪੋਸਟ ਨੇ ਅਭਿਨੇਤਰੀ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।

    ਦੀਪਿਕਾ ਪਾਦੁਕੋਣ ਨੇ ਆਪਣੀ ਪੋਸਟ ‘ਚ ਲਿਖਿਆ- ‘ਆਸ-ਪਾਸ ਦੇਖੋ ਤੁਸੀਂ ਕਿੱਥੇ ਹੋ। ਦੇਖੋ ਕਿ ਤੁਸੀਂ ਸਫਲਤਾ ਦੀ ਪਰਿਭਾਸ਼ਾ ਨੂੰ ਬਦਲਣ ਲਈ ਕੀ ਕਰ ਸਕਦੇ ਹੋ।’’ ਦੀਪਿਕਾ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ-‘‘ਤਾਂ ਜੋ ਤੁਹਾਡੇ ਬਾਅਦ ਆਉਣ ਵਾਲੀਆਂ ਔਰਤਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਨੂੰ ਸਫਲਤਾ ਅਤੇ ਥਕਾਵਟ ‘ਚੋਂ ਚੋਣ ਕਰਨੀ ਪਵੇਗੀ।

    ਦਿਲਚਸਪ ਗੱਲ ਇਹ ਹੈ ਕਿ ਇਹ ਪੋਸਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਦੀਪਿਕਾ ਪਾਦੂਕੋਣ ਆਪਣੇ ਐਕਟਰ ਪਤੀ ਰਣਵੀਰ ਸਿੰਘ ਨਾਲ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹੈ। ਪਾਵਰ ਕਪਲ ਨੇ ਇਸ ਸਾਲ ਫਰਵਰੀ ‘ਚ ਆਪਣੀ ਪ੍ਰੇਗਨੈਂਸੀ ਦਾ ਐਲਾਨ ਕੀਤਾ ਸੀ। ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਇਕ ਪਿਆਰਾ ਪੋਸਟਰ ਸਾਂਝਾ ਕੀਤਾ ਸੀ ਜਿਸ ‘ਤੇ “ਸਤੰਬਰ 2024” ਲਿਖਿਆ ਗਿਆ ਸੀ। ਪੋਸਟਰ ‘ਤੇ ਬੱਚਿਆਂ ਦੇ ਕੱਪੜੇ, ਖਿਡੌਣੇ ਅਤੇ ਗੁਬਾਰੇ ਸਨ। ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਪੰਜ ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ।

    ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਨੂੰ ਹਾਲ ਹੀ ‘ਚ ਰਿਤਿਕ ਰੋਸ਼ਨ ਨਾਲ ‘ਫਾਈਟਰ’ ‘ਚ ਦੇਖਿਆ ਗਿਆ ਸੀ। ਇਸ ਫਿਲਮ ‘ਚ ਦੀਪਿਕਾ ਏਅਰ ਫੋਰਸ ਪਾਇਲਟ ਦੀ ਭੂਮਿਕਾ ‘ਚ ਨਜ਼ਰ ਆਈ ਸੀ। Viacom18 ਸਟੂਡੀਓਜ਼ ਅਤੇ ਮਾਰਫਲਿਕਸ ਪਿਕਚਰਜ਼ ਦੁਆਰਾ ਨਿਰਮਿਤ, ਇਹ ਫਿਲਮ ਹਿੰਮਤ, ਦ੍ਰਿੜਤਾ ਅਤੇ ਪਿਆਰ ਦੀ ਇੱਕ ਰੋਮਾਂਚਕ ਕਹਾਣੀ ਸੀ, ਜਿਸਨੂੰ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ਬਿਰਤਾਂਤ ਵਿੱਚ ਬੁਣਿਆ ਗਿਆ ਸੀ। ਇਹ ਫਿਲਮ ਰਿਤਿਕ ਰੋਸ਼ਨ ਦੁਆਰਾ ਨਿਭਾਈ ਗਈ ਭਾਰਤੀ ਹਵਾਈ ਸੈਨਾ ਦੇ ਪਾਇਲਟ ਦੇ ਜੀਵਨ ਅਤੇ ਆਪਣੇ ਦੇਸ਼ ਅਤੇ ਦੋਸਤਾਂ ਦੀ ਰੱਖਿਆ ਲਈ ਉਨ੍ਹਾਂ ਦੀ ਯਾਤਰਾ ‘ਤੇ ਆਧਾਰਿਤ ਹੈ।